ਅਮਰੀਕਾ ਨੇ 205 ਅਵੈਧ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ, ਪੈਰਾਂ ’ਚ ਬੇੜੀਆਂ ਪਾ ਕੇ ਵਾਪਸੀ

ਅਮਰੀਕਾ ਨੇ 205 ਅਵੈਧ ਭਾਰਤੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ, ਪੈਰਾਂ ’ਚ ਬੇੜੀਆਂ ਪਾ ਕੇ ਵਾਪਸੀ

ਅਮਰੀਕਾ ਨੇ 205 ਅਵੈਧ ਭਾਰਤੀ ਪ੍ਰਵਾਸੀਆਂ ਨੂੰ ਬੇੜੀਆਂ ਪਾ ਕੇ ਵਾਪਸ ਭਾਰਤ ਭੇਜ ਦਿੱਤਾ, ਜਿਸ ਕਰਕੇ ਵਿਸ਼ਵ ਭਰ ’ਚ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਸਾਰੇ ਲੋਕ ਅਮਰੀਕਾ ਵਿਚ ਬਿਨਾਂ ਕਾਨੂੰਨੀ ਦਸਤਾਵੇਜ਼ਾਂ ਦੇ ਰਹਿ ਰਹੇ ਸਨ ਅਤੇ ਉਥੋਂ ਦੀ ਸਰਕਾਰ ਵਲੋਂ ਉਨ੍ਹਾਂ ਨੂੰ ਡਿਪੋਰਟ ਕਰਨ ਦਾ ਫੈਸਲਾ ਲਿਆ ਗਿਆ।


ਇਹ ਪ੍ਰਵਾਸੀ ਅੱਜ ਅਮਰੀਕਾ ਤੋਂ ਇੱਕ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਏਅਰਪੋਰਟ ‘ਤੇ ਉਤਰੇ। ਵਾਪਸੀ ਦੌਰਾਨ ਉਨ੍ਹਾਂ ਦੇ ਪੈਰਾਂ ’ਚ ਬੇੜੀਆਂ ਪਾਈਆਂ ਗਈਆਂ, ਜਿਸ ਨੇ ਇਹ ਮਾਮਲਾ ਹੋਰ ਵੀ ਸੰਵੇਦਨਸ਼ੀਲ ਬਣਾ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ 15,000 ਦੇ ਕਰੀਬ ਭਾਰਤੀ ਅਵੈਧ ਤਰੀਕੇ ਨਾਲ ਰਹਿ ਰਹੇ ਹਨ, ਅਤੇ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਵਾਪਸੀ ਵੀ ਨਿਸ਼ਚਿਤ ਮੰਨੀ ਜਾ ਰਹੀ ਹੈ।


ਭਾਰਤੀ ਇਮੀਗ੍ਰੇਸ਼ਨ ਵਿਭਾਗ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਪਹਿਲੀ ਵੱਡੀ ਖੇਪ ਸੀ, ਅਤੇ ਭਵਿੱਖ ਵਿੱਚ ਹੋਰ ਭਾਰਤੀਆਂ ਨੂੰ ਵੀ ਵਾਪਸ ਭੇਜਿਆ ਜਾ ਸਕਦਾ ਹੈ। ਦੂਜੇ ਪਾਸੇ, ਪ੍ਰਵਾਸੀ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਇਸ ਤਰੀਕੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਹ ਇੱਕ ਗੈਰ-ਇਨਸਾਨੀ ਵਿਵਹਾਰ ਹੈ।


ਭਾਰਤ ’ਚ ਵਧ ਰਹੀ ਬੇਰੋਜ਼ਗਾਰੀ ਅਤੇ ਅਚਾਨਕ ਵਾਪਸੀ ਕਾਰਨ, ਇਨ੍ਹਾਂ ਪਰਿਵਾਰਾਂ ਦੀਆਂ ਮੁਸ਼ਕਿਲਾਂ ਹੋਰ ਵਧਣਗੀਆਂ।


Posted By: Gurjeet Singh