ਹੜ੍ ਪ੍ਰਭਾਵਿਤ ਇਲਾਕੇ ਚ ਭੇਜਣ ਲਈ ਇਕੱਠੀਆਂ ਕੀਤੀਆਂ ਦਵਾਈਆਂ।

ਤਲਵੰਡੀ ਸਾਬੋ, 24 ਅਗਸਤ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਜਿੱਥੇ ਸਮਾਜ ਸੇਵਕਾਂ ਵੱਲੋਂ ਪਿੰਡਾਂ ਦੇ ਸਹਿਯੋਗ ਨਾਲ ਰਾਸ਼ਨ, ਕੱਪੜੇ ਅਤੇ ਡੰਗਰਾਂ ਦੇ ਹਰੇ ਚਾਰੇ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਉੱਥੇ ਅੱਜ ਤਲਵੰਡੀ ਸਾਬੋ ਹਲਕੇ ਦੇ ਉੱਘੇ ਸਮਾਜ ਸੇਵੀ ਜਸਪਾਲ ਸਿੰਘ ਗਿੱਲ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦੇ ਵਸਨੀਕਾਂ ਨੂੰ ਵਾਤਾਵਰਣ ਦੀ ਖਰਾਬੀ ਅਤੇ ਹੜ੍ਹਾਂ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਮਕਸਦ ਨਾਲ ਸਥਾਨਕ ਦਵਾਈ ਵਿਕਰੇਤਾਵਾਂ ਦੇ ਸਹਿਯੋਗ ਨਾਲ ਜ਼ਰੂਰੀ ਦਵਾਈਆਂ ਇਕੱਤਰ ਕੀਤੀਆਂ ਗਈਆਂ। ਗੱਲਬਾਤ ਕਰਦਿਆਂ ਸਮਾਜ ਸੇਵੀ ਜਸਪਾਲ ਸਿੰਘ ਗਿੱਲ ਨੇ ਦੱਸਿਆ ਕਿ ਭਾਵੇਂ ਪਿੰਡਾਂ ਦੇ ਮੁਕਾਬਲੇ ਸ਼ਹਿਰ ਵਿੱਚੋਂ ਸਹਿਯੋਗ ਘੱਟ ਮਿਲ ਰਿਹਾ ਹੈ ਪ੍ਰੰਤੂ ਤਲਵੰਡੀ ਸਾਬੋ ਦੇ ਦਵਾਈ ਵਿਕਰੇਤਾਵਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਯੂਨੀਅਨ ਪ੍ਰਧਾਨ ਵਿਜੈ ਕੁਮਾਰ, ਕਾਲਾ ਮੈਡੀਕਲ, ਗੁਰਵਿੰਦਰ ਸਿੰਘ, ਸੇਤੀ ਸਿੰਘ, ਆਰ ਕੇ ਮੈਡੀਕਲ ਸੱਤਪਾਲ ਬਾਂਸਲ ਵੱਲੋਂ ਦਵਾਈਆਂ, ਓਡੋਮੋਸ਼, ਸਾਬਣਾਂ ਅਤੇ ਪੁਸ਼ੂਆਂ ਦੀਆਂ ਦਵਾਈਆਂ ਇੱਕਠੀਆਂ ਕੀਤੀਆਂ ਗਈਆਂ।