ਸਵਾਮੀ ਵਿਵੇਕਾਨੰਦ ਗਰੁੱਪ ਵਿੱਚ 61ਵੇਂ ਨੈਸ਼ਨਲ ਫਾਰਮੇਸੀ ਵੀਕ ਦੀ ਹੋਈ ਸ਼ਰੂਆਤ

ਰਾਜਪੁਰਾ, 22 ਨਵੰਬਰ (ਰਾਜੇਸ਼ ਡਾਹਰਾ)ਅੱਜ ਸਵਾਮੀ ਵਿਵੇਕਾਨੰਦ ਗਰੁੱਪ ਦੇ ਫਾਰਮੇਸੀ ਕਾਲਜ ਵਲੋਂ ਪੰਜ ਦਿਨੀ 61ਵਾਂ ਨੈਸ਼ਨਲ ਫਾਰਮੇਸੀ ਵੀਕ 2022 ਦੀ ਸ਼ੁਰੂਆਤ ਕੀਤੀ ਗਈ। ਜਿਸ ਵਿੱਚ ਫਾਰਮੇਸੀ ਵਰਕਿੰਗ ਮਾਡਲ, ਰੰਗੋਲੀ, ਫੇਸ ਪੈਂਟ, ਨੇਲ ਆਰਟ, ਬੋਤਲ ਪੇਂਟ,ਮਾਹਿਰ ਲੈਕਚਰ, ਡੇਂਗੂ ਤੇ ਚਿਕਨ ਗੁਨੀਆ ਬਾਰੇ ਜਾਗਰੂਕ ਰੈਲੀ ਤੋਂ ਇਲਾਵਾਂ ਭਾਰਤ ਤੇ ਵੱਖ ਵੱਖ ਖੇਤਰਾਂ ਦੇ ਬੱਚਿਆ ਦੁਆਰਾ ਤਿਆਰ ਕੀਤਾ ਖਾਣੇ ਸ਼ਾਮਿਲ ਹਨ।ਇਸ ਪ੍ਰੋਗਰਾਮ ਵਿੱਚ ਬਿੰਦਾਸ ਬਿਹਾਰ ਵੱਲੋਂ ਲਿਟੀ ਚੋਖਾ, ਜਲੇਬੀ,ਪਕੌੜੇ, ਦਿਲਦਾਰ ਦਿੱਲੀ ਵੱਲੋਂ ਨੂਡਲ ਮਚੁਰੀਅਣ, ਜੰਨਤ-ਏ -ਕਸ਼ਮੀਰ ਵੱਲੋਂ ਫਿਰਨੀ ਅਤੇ ਟਿੱਕੀ, ਕਾਹਵਾ,ਰੋਟੀ, ਜਕਾਸ ਝਾਰਖੰਡ ਵੱਲੋਂ ਦੁਸਕਾ, ਚੱਟਣੀ, ਕਾਫ਼ੀ, ਰੰਗੀਲਾ ਰਾਜਸਥਾਨ ਵੱਲੋਂ ਰਾਜ ਕਚੋਰੀ, ਦਹੀਂ ਪਾਪੜੀ, ਸ਼ਾਨੇ ਪੰਜਾਬ ਵੱਲੋਂ ਮੱਕੇ ਦੀ ਰੋਟੀ, ਸਰਸੋ ਦਾ ਸਾਗ ਤੇ ਲੱਸੀ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਨਾਲ ਹੀ ਫਾਰਮੇਸੀ ਦੇ ਵਰਕਿੰਗ ਮਾਡਲ ਨੇ ਸ਼ਰੀਰ ਵਿੱਚ ਹੁੰਦੀਆ ਹਲਚਲ ਨੂੰ ਦਰਸਾਇਆ ਤੇ ਜਾਣਕਾਰੀ ਦਿੱਤੀ।ਇਸ ਪ੍ਰੋਗਰਾਮ ਵਿੱਚ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ, ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ, ਪ੍ਰੋਜੈਕਟ ਡਾਇਰੈਕਟਰ ਸਾਹਿਲ ਗਰਗ, ਡਾਇਰੈਕਟਰ ਪਲੇਸਮੇਂਟ ਸ਼ੁਭਮ ਗਰਗ, ਪ੍ਰਿੰਸਿਪਲ ਫਾਰਮੇਸੀ ਡਾ. ਪ੍ਰੇਰਨਾ ਸ੍ਵਰੂਪ, ਹੈੱਡ ਫਾਰਮੇਸੀ ਮਿਸ ਸੋਨੀਆ ਪਹੂਜਾ, ਪ੍ਰਿੰਸਿਪਲ ਡਾ. ਪ੍ਰਤੀਕ ਗਰਗ ਅਤੇ ਕਾਲਜ ਦੇ ਵਿਦਿਆਰਥੀ ਆਦਿ ਹਾਜ਼ਿਰ ਹੋਏ।