ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਬਾਦਲ ਤਖਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ

ਤਲਵੰਡੀ ਸਾਬੋ, 13 ਜਨਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਿੱਥੇ ਅੱਜ ਹਜਾਰਾਂ ਸੰਗਤਾਂ ਤਖਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਈਆਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਅਤੇ ਕੇਂਦਰੀ ਫੂਡ ਅਤੇ ਪ੍ਰਾਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਅੱਜ ਪਵਿੱਤਰ ਦਿਹਾੜੇ ਮੌਕੇ ਤਖਤ ਸਾਹਿਬ ਨਤਮਸਤਕ ਹੋਏ। ਅੱਜ ਤਖਤ ਸਾਹਿਬ ਪੁੱਜਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁੱਜੇ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਨੇ ਸ. ਬਾਦਲ ਅਤੇ ਬੀਬਾ ਬਾਦਲ ਦਾ ਸਵਾਗਤ ਕੀਤਾ। ਦੋਵਾਂ ਵੱਲੋਂ ਮੱਥਾ ਟੇਕਣ ਉਪਰੰਤ ਤਖਤ ਸਾਹਿਬ ਦੇ ਪ੍ਰਬੰਧਕਾਂ ਨੇ ਉਨਾਂ ਨੂੰ ਸਿਰੋਪਾਉ ਦੀ ਬਖਸ਼ਿਸ ਕੀਤੀ। ਸ. ਬਾਦਲ ਨੇ ਇਸ ਮੌਕੇ ਪੱਤਰਕਾਰਾਂ ਨਾਲ ਕੋਈ ਸਿਆਸੀ ਗੱਲ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਹਰ ਪਵਿੱਤਰ ਦਿਹਾੜੇ ਮੌਕੇ ਗੁਰੁ ਸਾਹਿਬ ਦਾ ਆਸ਼ੀਰਵਾਦ ਲੈਣ ਪੁੱਜਦੇ ਰਹਿੰਦੇ ਹਨ ਤੇ ਇਸੇ ਤਹਿਤ ਅੱਜ ਗੁਰਪੁਰਵ ਦੇ ਪਾਵਨ ਮੌਕੇ ਤੇ ਉਹ ਤਖਤ ਸਾਹਿਬ ਪੁੱਜੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਭਾਈ ਅਮਰੀਕ ਸਿੰਘ ਕੋਟਸ਼ਮੀਰ, ਤਖਤ ਸਾਹਿਬ ਦੇ ਮੈਨੇਜਰ ਭਾਈ ਕਰਨ ਸਿੰਘ, ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ, ਹਰਦੀਪ ਸਿੰਘ ਡਿੰਪੀ ਢਿੱਲੋਂ, ਹਲਕਾ ਯੂਥ ਪ੍ਰਧਾਨ ਸੁਖਬੀਰ ਚੱਠਾ, ਸਰਕਲ ਪ੍ਰਧਾਨ ਬਾਬੂ ਸਿੰਘ ਮਾਨ, ਰਣਜੀਤ ਮਲਕਾਣਾ, ਮੇਜਰ ਸਿੰਘ ਮਿਰਜ਼ੇਆਣਾ, ਗੁਰਚਰਨ ਸਿੰਘ, ਜਸਵੰਤ ਸਿੰਘ ਤਿੰਨੇ ਸਾਬਕਾ ਕੌਂਸਲਰ, ਚਿੰਟੂ ਜਿੰਦਲ, ਤੇਜਾ ਮਲਕਾਣਾ, ਮਨਪ੍ਰੀਤ ਸ਼ੇਖਪੁਰਾ, ਸੁਰਜੀਤ ਭੱਮ ਸ਼ਹਿਰੀ ਪ੍ਰਧਾਨ ਬੀ. ਸੀ ਵਿੰਗ, ਜਗਦੀਪ ਗੋਦਾਰਾ, ਤੇਜ ਰਾਮ ਸ਼ਰਮਾਂ, ਹਰਪਾਲ ਵਿਰਕ, ਭਾਜਪਾ ਆਗੂ ਜਗਦੀਸ਼ ਰਾਏ, ਲਛਮਣ ਠੇਕੇਦਾਰ, ਕਾਲਾ ਸ਼ਰਮਾਂ, ਮਹਿਲਾ ਅਕਾਲੀ ਆਗੂ ਦ੍ਰੋਪਦੀ ਕੌਰ, ਜਸਵੰਤ ਕੌਰ ਤੇ ਜਸਵੀਰ ਕੌਰ ਹਾਜਿਰ ਸਨ।