ਤਲਵੰਡੀ ਸਾਬੋ, 1 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੇਵਾ ਯੋਜਨਾ ਦੀ ਅਗਵਾਈ ਵਿੱਚ ਸ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਇਆ ਗਿਆ। ਯੂਨੀਵਰਸਿਟੀ ਕਾਲਜ ਆਫ ਫੈਸ਼ਨ ਟੈਕਨਾਲੋਜੀਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਗੁਰੂ ਗੋਬਿੰਦ ਸਿੰਘ ਕਾਲਜ ਆਫ ਇੰਜੀਨੀਅਰਿੰਗ ਤੇ ਟੈਕਨਾਲੋਜੀ ਬੇਸਿਕ ਸਾਇੰਸਜ਼ ਕਾਲਜ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਯੂਨੀਵਰਸਿਟੀ ਕਾਲਜ ਆਫ ਕਾਮਰਸ ਤੇ ਮੈਨੇਜਮੈਂਟ ਦੇ ਵਿਦਿਆਰਥੀਆਂ ਵੱਲੋਂ ਦੇਸ਼ ਅੰਦਰ ਰਾਸ਼ਟਰੀ ਏਕਤਾ ਨੂੰ ਪ੍ਰਫੁਲਿਤ ਕਰਨ ਹਿਤ ਸਹੁੰ ਚੁੱਕੀ ਗਈ ਅਤੇ ਯੂਨੀਵਰਸਿਟੀ ਕੈਂਪਸ ਤੋਂ ਇਲਾਕਾ ਨੇੜਲੇ ਇਲਾਕਿਆਂ ਅੰਦਰ ਰਾਸ਼ਟਰੀ ਏਕਤਾ ਦਾ ਸੁਨੇਹਾ ਦੇਣ ਹਿਤ ਏਕਤਾ ਰੈਲੀ ਕੱਢੀ ਗਈ। ਵਿਦਿਆਰਥੀਆਂ ਵੱਲੋਂ ਰਾਸ਼ਟਰੀ ਏਕਤਾ ਦਾ ਸੁਨੇਹਾ ਦੇਣ ਵਾਲੀਆਂ ਪੇਂਟਿੰਗਜ਼ ਵੀ ਬਣਾਈਆਂ ਗਈਆਂ। ਵਰਸਿਟੀ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਟੁੱਟਣ ਤੋਂ ਬਚਾਉਣ ਅਤੇ ਰਾਸ਼ਟਰੀ ਏਕਤਾ ਨੂੰ ਪ੍ਰਫੁਲਿਤ ਕਰਨ ਵਿੱਚ ਸਰਦਾਰ ਵੱਲਭ ਭਾਈ ਪਟੇਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਉਨ੍ਹਾਂ ਦੱਸਿਆ ਕਿ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦੇਸ਼ ਦੀ ਏਕਤਾ ਨੂੰ ਸਮਰਪਿਤ ਰਿਹਾ। ਇਸ ਮੌਕੇ ਐਨ. ਐਸ. ਐਸ ਦੇ ਕੋਆਰਡੀਨੇਟਰ ਪ੍ਰੋ. ਸੁਧੀਰ ਬਿਸ਼ਨੋਈ, ਐਨ. ਐਸ. ਐਸ ਕਨਵੀਨਰ ਪ੍ਰੋ. ਸ਼ਰਨਜੀਤ ਕੌਰ ਧੀਮਾਨ, ਪ੍ਰੋਗਰਾਮ ਅਫਸਰ ਪ੍ਰੋ. ਸੋਨਦੀਪ ਕੌਰ ਅਤੇ ਪ੍ਰੋ. ਹਰਪਾਲ ਸਿੰਘ ਨੇ ਵਲੰਟੀਅਰਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਬਾਰੇ ਚਾਨਣਾ ਪਾਇਆ। ਸਮਾਗਮ ਦੌਰਾਨ ਡਾ. ਕਵਿਤਾ ਚੌਧਰੀ ਡਾ. ਸੁਨੀਤਾ ਸੁਖੀਜਾ, ਡਾ. ਵਰਿੰਦਰ ਸਿੰਘ, ਡਾ. ਰਵਿੰਦਰ ਸੂਮਲ, ਡਾ. ਲੀਨਾ ਲੌਰ, ਪ੍ਰੋ. ਕਵੰਲਜੀਤ ਕੌਰ, ਪ੍ਰੋ. ਪ੍ਰਵੀਨ ਗਰਗ, ਪ੍ਰੋ. ਕੇ. ਪੀ. ਐਸ ਮਾਹੀ, ਪ੍ਰੋ. ਗੁਰਦਾਨ ਸਿੰਘ, ਡਾ. ਕੁਲਦੀਪ ਕੁਮਾਰ, ਡਾ. ਰਵੀ ਗਹਿਲਾਵਤ, ਪ੍ਰੋ. ਸੱਤਪਾਲ ਸਿੰਘ, ਪ੍ਰੋ. ਅਰੁਣ ਕੁਮਾਰ, ਪ੍ਰੋ. ਸੁਰਿੰਦਰ ਕੌਰ ਮਾਹੀ ਅਤੇ ਸਮੂਹ ਵਿਦਿਆਰਥੀਆਂ ਨੇ ਦੇਸ਼ ਦੀ ਏਕਤਾ ਅਖੰਡਤਾ ਨੂੰ ਹੋਰ ਮਜਬੂਤ ਕਰਨ ਦਾ ਆਪਣਾ ਸੰਕਲਪ ਦੁਹਰਾਇਆ। ਇਸ ਮੌਕੇ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ, ਡੀਨ ਅਕਾਦਮਿਕ ਡਾ. ਜੀ. ਐਸ ਬਰਾੜ, ਡਿਪਟੀ ਰਜਿਸਟਰਾਰ ਡਾ. ਅਮਿਤ ਟੁਟੇਜਾ, ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਪ੍ਰੋ. ਹਰਪ੍ਰੀਤ ਸ਼ਰਮਾ, ਡਾਇਰੈਕਟਰ ਆਈ. ਟੀ ਸਨੀ ਅਰੌੜਾ, ਕੰਟਰੌਲਰ ਪ੍ਰੀਖਿਆਵਾਂ ਬਰਜਿੰਦਰ ਸਿੰਘ ਮਾਨ, ਡੀਨ ਰਿਸਰਚ ਡਾ. ਆਰ. ਕੇ. ਬਾਂਸਲ ਨੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਦੀਆਂ ਮੁਬਾਰਕਾਂ ਦਿੰਦਿਆਂ ਵਿਦਿਆਰਥੀਆਂ ਤੇ ਸੂਬੇ ਦੇ ਲੋਕਾਂ ਨੂੰ ਰਾਸ਼ਟਰੀ ਏਕਤਾ ਅਖੰਡਤਾ ਮਜਬੂਤ ਕਰਨ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਅੱਗੇ ਆਉਣ ਦੀ ਗੱਲ ਆਖੀ।