ਵਾਰਡ ਨੰਬਰ 2 ’ਚ ਕਾਂਗਰਸ ਦੇ ਉਮੀਦਵਾਰ ਨਵਜੀਤ ਸਿੰਘ ਨਾਇਬ ਨੂੰ ਲੋਕਾਂ ਦਾ ਮਿਲਿਆ ਵੱਡਾ ਹੁੰਗਾਰਾ
- ਪੰਜਾਬ
- 06 Feb,2021
ਦੋਰਾਹਾ,ਅਮਰੀਸ਼ ਆਨੰਦ,ਦੋਰਾਹਾ ਦੇ ਵਾਰਡ ਨੰਬਰ 2 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨਵਜੀਤ ਸਿੰਘ ਨਾਇਬ ਨੂੰ ਮਿਲ ਰਿਹਾ ਹੈ ਲੋਕਾਂ ਦਾ ਭਰਪੂਰ ਸਾਥ ਨਵਜੀਤ ਸਿੰਘ ਨਾਇਬ ਨੇ ਕਿਹਾ ਕਿ ਉਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਸਮਾਜ ਸੇਵੀ ਕੰਮਾਂ ਵਿੱਚ ਅੱਗੇ ਰਿਹਾ ਹੈ। ਉਨਾਂ ਨੇ ਕਿਹਾ ਕਿ ਮੇਰਾ ਮਕਸਦ ਕੋਈ ਵੀ ਚੋਣਾਂ ਲੜਨ ਦਾ ਨਹੀਂ ਸੀ ਮੈਂ ਵੀ ਆਪਣੇ ਪਰਿਵਾਰ ਦੀ ਰਾਹ ਤੇ ਲੋਕਾਂ ਦੀ ਸ਼ੁਰੂ ਤੋਂ ਹੀ ਸਮਾਜ ਸੇਵਾ ਕਰਦਾ ਆ ਰਿਹਾ ਹਾਂ, ਕਾਂਗਰਸ ਪਾਰਟੀ ਨੇ ਨੇ ਮੇਰੇ ਕੰਮ ਦੇਖਦੇ ਹੋਏ ਮੈਨੂੰ ਆਪਣਾ ਉਮੀਦਵਾਰ ਬਣਾਇਆ ਹੈ, ਮੈਂ ਯਕੀਨ ਦਿਵਾਉਂਦਾ ਹਾਂ ਹਰ ਸਮੇਂ ਵਾਰਡ ਦੀ ਸੇਵਾ ਵਿੱਚ ਹਾਜਰ ਰਹਾਂਗਾ। ਵਾਰਡ ਦੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਯਤਨ ਕਰਾਂਗਾ ਅਤੇ ਜਿੰਨੇ ਵੀ ਵਾਰਡ ਦੇ ਵਿਚ ਅਧੂਰੇ ਕੰਮ ਪਏ ਹਨ ਉਨਾਂ ਨੂੰ ਪਹਿਲ ਦੇ ਅਧਾਰ ’ਤੇ ਹਲ ਕਰਵਾਵਾਂਗਾ। ਵਾਰਡ ਦੇ ਵਿਕਾਸ ਤੋਂ ਇਲਾਵਾ ਜੋ ਵੀ ਸਰਕਾਰ ਵੱਲੋਂ ਸਕੀਮਾਂ ਆਉਂਦੀਆਂ ਹਨ ਹਰ ਸਕੀਮ ਲੋਕਾਂ ਤਕ ਪਹੁੰਚਾਉਣ ਦੀ ਅਤੇ ਉਸਦੇ ਲਾਭ ਦਿਵਾਉਣ ਦੀ ਕੋਸ਼ਿਸ਼ ਕਰੂੰਗਾ। ਆਪਣੇ ਵਾਰਡ ਨੂੰ ਦੋਰਾਹੇ ਦਾ ਸਭ ਤੋਂ ਸੁੰਦਰ ਅਤੇ ਵਿਕਾਸ ਵਾਲਾ ਵਾਰਡ ਬਣਾ ਕੇ ਦਿਖਾਵਾਂਗਾ।
Posted By:
Amrish Kumar Anand