ਬਠਿੰਡਾ ‘ਚ ਪਾਰਾ 44 ਡਿਗਰੀ ਤੋਂ ਪਾਰ,ਤੱਤੀ ਲੂ ਨੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ

ਰਾਮਾਂ ਮੰਡੀ,29 ਮਈ (ਤ.ਸ.ਬੁੱਟਰ) ਮਈ ਮਹੀਨੇ ਦੇ ਤੀਜੇ ਹਫ਼ਤੇ ਤੱਕ ਵਰਖਾ ਹੋਣ ਕਾਰਨ ਘੱਟ ਤਾਪਮਾਨ ਹੋਣ ‘ਤੇ ਵਾਤਾਵਰਣ ‘ਚ ਠੰਡਕ ਬਣੇ ਰਹਿਣ ਨਾਲ਼ ਆਮ ਲੋਕ ਰਾਹਤ ਮਹਿਸੂਸ ਕਰ ਰਹੇ ਸਨ।ਪਰ ਪਿਛਲੇ ਤਿੰਨ-ਚਾਰ ਦਿਨਾਂ ਤੋਂ ਗ਼ਰਮੀ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ।ਜਿਸ ਕਾਰਨ ਹੇਠਲਾ ਤਾਪਮਾਨ 29 ਡਿਗਰੀ ਅਤੇ ਉਪਰਲਾ ਤਾਪਮਾਨ 44 ਡਿਗਰੀ ਸੈਂਟੀਗਰੇਡ ਦੇ ਲਗਭਗ ਚੱਲ ਰਿਹਾ ਹੈ।ਅੱਤ ਦੀ ਗ਼ਰਮੀ ਕਾਰਨ ਆਮ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਜਾਪਦਾ ਹੈ।ਦੂਸਰੇ ਪਾਸੇ ਫ਼ਸਲਾਂ ਲਈ ਪਾਣੀ ਦੀ ਪੂਰਤੀ ਖ਼ਾਤਰ ਕਿਸਾਨਾਂ ਨੇ ਟਿਊਬਵੈੱਲ/ਮੋਟਰਾਂ ਚਲਾਉਣੇ ਸ਼ੁਰੂ ਕਰ ਦਿੱਤੇ ਹਨ।ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਬਠਿੰਡਾ ਅਤੇ ਇਸ ਦੇ ਨਾਲ਼ ਲਗਦੇ ਇਲਾਕਿਆਂ ਵਿੱਚ 30 ਮਈ ਤੋਂ 2 ਜੂਨ ਦੇ ਦਰਮਿਆਨ ਗਰਜ-ਚਮਕ ਨਾਲ਼ ਮੀਂਹ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।