ਪੁਲ ਦੇ ਥੱਲੇ ਟੁੱਟੀ ਸੜਕ ਦੇ ਟੋਏ ਰਿਪੇਅਰ ਕਰਵਾਏ
- ਪੰਜਾਬ
- 04 Mar,2025

ਦੋਰਾਹਾ, 3 ਮਾਰਚ ਦੋਰਾਹਾ ਵਿਖੇ ਸਰਹਿੰਦ ਨਹਿਰ ਤੇ ਬਣੇ ਜਰਨੈਲੀ ਮਾਰਗ ਦੇ ਪੁਲ ਥੱਲੇ 24 ਘੰਟੇ ਵਗਦੀ ਸੜਕ ਕਈ ਮਹੀਨੇ ਤੋਂ ਬੁਰੀ ਤਰਾਂ ਟੁੱਟੀ ਹੋਈ ਸੀ । ਜਿਸ ਨੂੰ ਸੋਸਲ ਵਰਕਰ ਤੇ ਕਾਰੋਬਾਰੀ ਮਨਜੋਤ ਸਿੰਘ ਮਾਨ ਨੇ ਲੋਕਾਂ ਦੇ ਸਹਿਯੋਗ ਨਾਲ ਠੀਕ ਕਰਵਾਇਆ । ਸੜਕ ਦੀ ਮੁਰੰਮਤ ਕਰਨ ਸਮੇਂ ਆਰ ਐਮ ਸੀ ਕੰਸਟ੍ਰਕਸ਼ਨ ਲੁਧਿਆਣਾ ਤੇ ਦੋਰਾਹਾ ਪੁਲਿਸ ਮੁਲਾਜ਼ਮ ਮਨਜੀਤ ਸਿੰਘ, ਬਲਦੇਵ ਸਿੰਘ, ਜਸਵੀਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ । ਸਮਾਨ ਸੇਵੀ ਮਨਜੋਤ ਸਿੰਘ ਮਾਨ ਨੇ ਕਿਹਾ ਕਿ ਇਥੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਚਾਲਕ ਦੁਖੀ ਹੋ ਕੇ ਨਿਕਲਦੇ ਹਨ । ਇਥੇ ਮੌਜੂਦਾ ਹਾਜ਼ਰ ਲੋਕਾਂ ਅਨੁਸਾਰ ਕਈ ਵਾਰ ਲਗਦਾ ਹੈ ਕਿ ਕੋਈ ਵਾਹਨ ਚਾਲਕ ਡੁੰਘੇ ਟੋਏ ਤੋਂ ਬਚਦਾ ਕਿਸੇ ਅੱਗੋ ਆ ਰਹੇ ਵਾਹਨ ਨਾਲ ਟਕਰਾ ਜਾਵੇਗਾ ਤੇ ਇਥੇ ਹਰ ਸਮੇਂ ਟੁੱਟੀ ਸੜਕ ਕਰਕੇ ਜਾਮ ਲਗਿਆ ਰਹਿੰਦਾ ਹੈ । ਜਿਸ ਨੂੰ ਮੁੱਖ ਰੱਖਦਿਆਂ ਇਸ ਦੀ ਰਿਪੇਅਰ ਕਰਵਾਈ ਗਈ ਹੈ । ਉਹਨਾਂ ਕਿਹਾ ਕਿ ਇਸ ਤਰਾਂ ਦੇ ਲੋਕ ਭਲਾਈ ਕੰਮ ਅਗੋਂ ਵੀ ਜਾਰੀ ਰਹਿਣਗੇ । ਇਸ ਮੌਕੇ ਪੁਲੀਸ ਮੁਲਾਜ਼ਮ ਏ.ਐਸ.ਆਈ ਮਨਜੀਤ ਸਿੰਘ, ਜਸਵੀਰ ਸਿੰਘ , ਪ੍ਰਭਜੋਤ ਸਿੰਘ ਜੈਪੁਰਾ, ਪਰਮਵੀਰ ਸਿੰਘ ਬੈਨੀਪਾਲ ਜੈਪੁਰਾ, ਸੱਤਾ ਅੜੈਚਾਂ ਆਦਿ ਹਾਜ਼ਰ ਸਨ ।
Posted By:

Leave a Reply