ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮੁਖੀ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਜੀ ਦਾ ਮਹਾਂ ਮੰਡਲੇਸ਼ਵਰ ਬਣਨ ਤੋਂ ਬਾਅਦ ਪਟਿਆਲਾ ਪੁੱਜਣ ਤੇ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ, ਨੇ ਸਾਥੀਆਂ ਨਾਲ ਮਿਲ ਕੇ ਕੀਤਾ ਭਰਵਾਂ ਤੇ ਨਿੱਘਾ ਸਵਾਗਤ।
- ਪੰਜਾਬ
- 06 Feb,2025

ਪਟਿਆਲਾ(ਅਮਰੀਸ਼ ਆਨੰਦ) ਕੁਝ ਦਿਨ ਪਹਿਲਾਂ ਪਰਾਗਰਾਜ ਵਿਖੇ ਜੂਨਾਂ ਅਖਾੜਾ ਵੱਲੋਂ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਮੁਖੀ ਸ੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਜੀ ਨੂੰ ਮਹਾਂ ਮੰਡਲੇਸ਼ਵਰ ਜੀ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਮਹਾਮੰਡਲੇਸ਼ਵਰ ਬਣਨ ਤੋਂ ਬਾਅਦ ਅੱਜ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਪਟਿਆਲਾ ਵਿਖੇ ਪਹੁੰਚੇ, ਜਿੱਥੇ ਉਨਾਂ ਨੇ ਸਭ ਤੋਂ ਪਹਿਲਾਂ ਮੰਦਰ ਸ੍ਰੀ ਬਦਰੀਨਾਥ ਬਹਾਦਰਗੜ੍ਹ ਵਿਖੇ ਮੱਥਾ ਟੇਕਿਆ, ਫਿਰ ਬਹਾਦਰਗੜ੍ਹ ਵਿਖੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਜਿੱਥੇ ਪ੍ਰਬੰਧਕਾਂ ਨੇ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਵੱਡੇ ਕਾਫਲੇ ਨਾਲ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਪਟਿਆਲਾ ਪਹੁੰਚੇ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਸਨਾਤਨੀਆਂ ਨੇ ਚੌਂਕ ਪਰਸ਼ੂਰਾਮ ਵਿਖੇ ਉਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਬੜੇ ਜੋਸ਼ ਨਾਲ ਨਿੱਘਾ ਤੇ ਭਰਵਾਂ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਆਪਣੇ ਕਾਫਲੇ ਨਾਲ ਪਟਿਆਲਾ ਦੀ ਮਾਲ ਰੋਡ ਤੇ ਪਹੁੰਚੇ ਜਿੱਥੇ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ, ਕੌਮੀ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਹਿੰਦੂ ਤਖਤ ਕਾਲੀ ਮਾਤਾ ਮੰਦਰ ਪਟਿਆਲਾ ਜੀ ਨੇ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਨਾਲ ਮਿਲ ਕੇ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਨੂੰ ਫੁੱਲਾਂ ਦੇ ਹਾਰ, ਸਰੋਪੇ ਅਤੇ ਨੋਟਾਂ ਦੇ ਹਾਰ ਪਾ ਕੇ ਉਹਨਾਂ ਦਾ ਭਰਵਾਂ ਤੇ ਨਿੱਘਾ ਸਵਾਗਤ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ਤੇ ਸ੍ਰੀ ਅਮਨ ਗਰਗ ਸੂਲਰ ਸੀਨੀਅਰ ਐਡਵੋਕੇਟ ,ਕੌਮੀ ਜਨਰਲ ਸਕੱਤਰ ਸ੍ਰੀ ਹਿੰਦੂ ਤਖਤ, ਸ੍ਰੀ ਅਜੇ ਕੁਮਾਰ ਸ਼ਰਮਾ ਚੇਅਰਮੈਨ ਪੰਜਾਬ , ਸ੍ਰੀ ਈਸ਼ਵਰ ਚੰਦ ਸ਼ਰਮਾ ਜਨਰਲ ਸਕੱਤਰ ਪੰਜਾਬ ਅਤੇ ਓਐਸਡੀ ਸ਼੍ਰੀ ਭੁਪਿੰਦਰ ਕੁਮਾਰ ਸੈਣੀ ਉਨਾਂ ਨਾਲ ਹਾਜ਼ਰ ਰਹੇ। ਇੱਥੇ ਸ਼੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਨੂੰ ਹੋਰ ਸਾਧੂ ਸੰਤਾਂ ਨਾਲ ਰੱਥ ਵਿੱਚ ਬਿਠਾ ਕੇ ਲੱਡੂਆਂ ਨਾਲ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ । ਇਸ ਤੋਂ ਬਾਅਦ ਫੁੱਲਾਂ ਦੀ ਬਰਸ਼ਾ ਕਰਕੇ ਸਾਰੇ ਸਨਾਤਨੀ ਬੈਂਡਬਾਜਿਆਂ ਨਾਲ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਨੂੰ ਬੜੇ ਜਾਹੋ ਜਲਾਲ ਨਾਲ ਮਾਤਾ ਸ੍ਰੀ ਕਾਲੀ ਮਾਤਾ ਮੰਦਰ ਵਿੱਚ ਮੱਥਾ ਟਿਕਾਉਣ ਲਈ ਲੈ ਕੇ ਗਏ। ਜਿੱਥੇ ਬਾਬਾ ਜੀ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਸਨਾਤਨੀਆਂ ਦੀ ਹਾਜ਼ਰੀ ਵਿੱਚ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਕਾਲੀ ਮਾਤਾ ਜੀ ਤੋਂ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਨੇ ਸ਼੍ਰੀ ਹਿੰਦੂ ਤਖਤ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਪ੍ਰੈਸ ਨੂੰ ਵੀ ਸੰਬੋਧਨ ਕੀਤਾ। ਇਸ ਤੋਂ ਉਪਰੰਤ ਬ੍ਰਹਮਾਨੰਦ ਗਿਰੀ ਜੀ ਮਹਾਰਾਜ (ਮਹਾ ਮੰਡਲੇਸ਼ਵਰ) ਆਪਣੇ ਸੈਂਕੜੇ ਸਾਥੀਆਂ ਨਾਲ( ਢਕੋਲੀ) ਜੀਰਕਪੁਰ ਵਿਖੇ ਬ੍ਰਹਮਲੀਨ ਗੁਰੂ ਪੰਚਾ ਨੰਦ ਗਿਰੀ ਜੀ ਮਹਾਰਾਜ ਦੀ ਸਮਾਧੀ ਤੇ ਗਏ ਅਤੇ ਮੱਥਾ ਟੇਕਿਆ। ਜਿੱਥੇ ਉਹਨਾਂ ਨੇ ਪਹਿਲਾਂ ਨਾਲੋਂ ਵੀ ਵੱਧ ਕੇ ਸਨਾਤਨ ਹਿੰਦੂ ਧਰਮ ਦੇ ਕੰਮ ਕਰਨ ਦਾ ਸੰਕਲਪ ਲਿਆ।
Posted By:

Leave a Reply