"ਭਰੂਣ" .......ਡਾ.ਸੁਮਨ ਡਡਵਾਲ

ਹਾਂ ਮੈਂ ਕੁੜੀ ਹਾਂ,ਮੈਂ ਮੜੀਆਂ ਵਿਚੋਂ ਮੁੜੀ ਹਾਂ।ਕਈਆਂ ਨੇ ਜਨਮ ਤੋਂ ਪਹਿਲਾ,ਬੇਰਹਿਮੀ ਨਾਲ ਅੰਗ ਮੇਰੇ ਕੁੱਖ ਦੇ ਅੰਦਰੇ ਕੱਟੇ, ਕੁਝ ਕੁ ਨੇ ਜੰਮਿਆ, ਜਿਉਂਦੀਆਂ ਨੂੰ ਬੰਨ ਲਫਾਫਿਆਂ ਚ ਕੂੜੇ ਦੇ ਢੇਰ ਉੱਤੇ ਸੁੱਟੇ I ਕੁੜੀ ਆ ਕੁੱਖ ਚ ਇਹ ਵੀ ਸੀ ਕਿਸੇ ਆਖ ਸੁਣਾਇਆ,ਖੋਰੇ ਪਰਿਵਾਰ ਸਾਰਾ ਕੁੱਖ ਚ ਪਲਦੇ ਬਾਰੇ ਪਤਾ ਕਰਨ ਸੀ ਆਇਆ !ਇੱਕ ਚਿੰਤਾ ਦੀ ਲਹਿਰ ਕੁੱਖ ਅੰਦਰੋਂ ਨਿਕਲੀ,ਦੂਜੀ ਮਾਂ ਵੱਲੋਂ, ਪਹਿਲੇ ਹੀ ਇੱਕ ਹੈ ਫੇਰ ਦੂਜੀ! ਸੋਚ ਕੇ ਉਹ ਵੀ ਸੀ ਵਿਲਕੀ। ਮੇਰਾ ਵੀ ਕਤਲ ਹੋਇਆ ਸੀ; ਇਹ ਤੇ ਕਿਸੇ ਨੂੰ ਪਤਾ ਈ ਨਹੀਂ ਲੱਗਣਾ ਕੋਈ ਕੇਸ ਨਹੀਂ ਸੀ ਲੱਗਣਾ, ਮੇਰੇ ਨਾਲ ਨਿਆਂ ਨਹੀਂ ਹੋਣਾ, ਇਹ ਸੋਚ ਕੇ ਮੈਂ ਪਾਈ ਬਹੁਤ ਦੁਹਾਈ, ਮੇਰੀ ਆਵਾਜ਼ ਅਜੇ ਉੱਚੀ ਨਹੀਂ ਸੀ,ਸਈਦ ਕਿਸੇ ਨੂੰ ਨਾ ਇਹ ਦਿੱਤੀ ਸੁਣਾਈ I ਬੇਨਤੀ ਕੀਤੀ ਕਿ ਸੰਸਾਰ ਵਿਚ ਆਉਣ ਦੇ ਮੇਰੇ ਰਸਤੇ ਨੂੰ ਨਾ ਰੋਕੋ, ਚੁਰਾਸੀ ਲੱਖ ਜੂਨਾਂ ਕੱਟ ਕੇ ਵੇ ਲੋਕੋ ਮਸੀਂ ਤੇ ਮਨੁੱਖ ਦੀ ਜੂਨ ਚ ਹਾਂ ਆਈ ,ਇਥੇ ਫੇਰ ਮੇਰੀ ਹਸਤੀ ਕਿਸ ਨੇ ਏਨੀ ਘਟਾਈ ?ਸਹਿਮੀ ਜਿਹੀ ਬੇਵਕਤੀ ਮੌਤ ਦੇ ਡਰ ਤੋਂ,ਬੇਬੱਸ ਮੇਰੇ ਦਿਲ ਦੀ ਧੜਕਣ ਕਦੀ ਵਦੇ ਤੇ ਕਦੀ ਘਟਣ ਲੱਗੇ , ਤਿੰਨ ਮਾਹ ਦੇ ਮਾਦਾ ਭਰੂਣ ਦੇ ਇਹ ਟੋਟੇ ਕਰਨ ਲੱਗੇ Iਮੈਂ ਭਾਗਾਂ ਭਰੀ, ਮੇਰੀ ਮੇਰੇ ਵੀਰੇ ਕਰਕੇ ਵਧੀ ਸੀ , ਉਸਦਾ ਪੱਲਾ ਫੜ ਕੇ ,ਮੈਂ ਧਰਤੀ ਪੈਰ ਧਰੀ ਸੀ, ਹਾਂ ਮੈਂ ਕੁੜੀ ਸੀ,ਮੈਂ ਮੜੀਆਂ ਵਿਚੋਂ ਮੁੜੀ ਸੀ।