ਵਿਸਾਖੀ ਮੌਕੇ ਮੈਡੀਕਲ ਐਸੋਸ਼ੀਏਸ਼ਨ ਵੱਲੋਂ ਫਰੀ ਮੈਡੀਕਲ ਕੈਂਪ 13 ਅਪ੍ਰੈਲ ਤੋਂ

ਵਿਸਾਖੀ ਮੌਕੇ ਮੈਡੀਕਲ ਐਸੋਸ਼ੀਏਸ਼ਨ ਵੱਲੋਂ ਫਰੀ ਮੈਡੀਕਲ ਕੈਂਪ 13 ਅਪ੍ਰੈਲ ਤੋਂ
ਤਲਵੰਡੀ ਸਾਬੋ, 7 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਮੈਡੀਕਲ ਐਸੋਸੀਏਸ਼ਨ ਇਕਾਈ ਤਲਵੰਡੀ ਸਾਬੋ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਮੌਕੇ ਮੋਹਾਲੀ ਵਿਖੇ ਡਰੱਗ ਇੰਸਪੈਕਟਰ ਮੈਡਮ ਨੇਹਾ ਸ਼ੋਰੀ ਦੀ ਗੋਲੀ ਮਾਰ ਕੇ ਹੱਤਿਆ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕੀਤੀ ਅਤੇ ਦੋ ਮਿੰਟ ਦਾ ਮੋਨ ਰਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਡਾ. ਘਈ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਇੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ ਜਿਹਨਾਂ ਦੀ ਸਿਹਤ ਸਬੰਧੀ ਸਹੂਲਤ ਨੂੰ ਧਿਆਨ 'ਚ ਰਖਦਿਆਂ ਉਕਤ ਦੀ ਸੰਸਥਾ ਵੱਲੋਂ 13 ਅਪ੍ਰੈਲ ਤੋਂ ਲੈ ਕੇ 15 ਅਪ੍ਰੈਲ ਤੱਕ ਫਰੀ ਮੈਡੀਕਲ ਚੈੱਕ ਪੋਸਟ ਭਾਈ ਮਨੀ ਸਿੰਘ ਦੀਵਾਨ ਹਾਲ ਦੇ ਕੋਲ ਲਗਾਈ ਜਾਵੇਗੀ ਜਿਸ ਵਿੱਚ ਹਰ ਕੋਈ ਆਪਣੀ ਸਿਹਤ ਸਬੰਧੀ ਚੈੱਕ ਅੱਪ ਕਰਵਾ ਸਕਦਾ ਹੈ। ਇਸ ਮੀਟਿੰਗ ਮੌਕੇ ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਕੈਸ਼ੀਅਰ ਕ੍ਰਿਸ਼ਨ ਕੁਮਾਰ, ਬਿੱਕਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਨਛੱਤਰ ਸਿੰਘ ਨਥੇਹਾ, ਡਾ. ਬਲਵੰਤ ਸਿੰਘ ਲਹਿਰੀ, ਬਲਵਿੰਦਰ ਮਿਰਜ਼ੇਆਣਾ, ਭਰਪੂਰ ਸਿੰਘ ਸੀਂਗੋ ਸਰਕਲ, ਜਗਸੀਰ ਸਿੰਘ, ਨਿਰਮਲ ਸਿੰਘ ਲਹਿਰੀ, ਗੱਗੜ ਸਿੰਘ ਗਹਿਲੇਵਾਲਾ, ਨਿੰਦਰ ਸਿੰਘ, ਸੁਖਵਿੰਦਰ ਸਿੰਘ ਮਾਨ, ਮੋਦਨ ਸੁਖਲੱਧੀ, ਲਖਵੀਰ ਸਿੰਘ ਧਿੰਗੜ, ਕੁਲਵਿੰਦਰ ਕੋਟਬਖਤੂ, ਗਿਰਧਾਰੀ ਲਾਲ ਬਹਿਮਣ, ਜਸਵੀਰ ਕੋਟਬਖਤੂ ਤੋਂ ਇਲਾਵਾ ਵੱਡੀ ਗਿਣਤੀ ਡਾਕਟਰ ਸਾਹਿਬਾਨ ਮੌਜੂਦ ਸਨ।

Posted By: GURJANT SINGH