ਦੋਰਾਹਾ ਦੇ ਸਾਰੇ ਵਾਰਡਾਂ ਵਿੱਚ ਜਿੱਤ ਹਾਸਿਲ ਕਰੇਗੀ ਕਾਂਗਰਸ ਪਾਰਟੀ- ਦੋਬੁਰਜੀ, ਆਨੰਦ

ਦੋਰਾਹਾ,ਅਮਰੀਸ਼ ਆਨੰਦ,ਨਗਰ ਕੌਂਸਲ ਚੋਣਾਂ ਦੋਰਾਹਾ ਵਿੱਚ ਹੋਣ ਜਾ ਰਹੀਆਂ ਹਨ ਸ਼ਹਿਰ ਵਿੱਚ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ ਪ੍ਰਤੀ ਦਿਨ ਪਾਰਟੀਆਂ ਦੇ ਵਰਕਰਾਂ ਦੇ ਨਵੇਂ-ਨਵੇਂ ਬਿਆਨ ਸਾਹਮਣੇ ਆ ਰਹੇ ਹਨ, ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਚੇਅਰਮੈਨ ਬੰਤ ਸਿੰਘ ਦੋਬੁਰਜੀ ਸੀਨੀਅਰ ਕਾਂਗਰਸੀ ਆਗੂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਡਾ.ਜੇ ਐੱਲ ਆਨੰਦ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾਂ ਵਲੋਂ ਲਗਾਤਰ ਹਲਕੇ ਦਾ ਵਿਕਾਸ ਕੀਤਾ ਜਾ ਰਿਹਾ ਹੈ ਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਰਿਹਾ ਹੈ ਓਹਨਾਂ ਕਿਹਾ ਕਿ ਦੋਰਾਹਾ ਨਗਰ ਕੌਂਸਲ ਚੋਣਾਂ ਹੋਂਣ ਜਾਂ ਰਹੀਆਂ ਹਨ ਜਿਸ ਵਿਚ ਕਾਂਗਰਸ ਪਾਰਟੀ ਦੇ ਐਮ.ਐਲ.ਏ ਲਖਵੀਰ ਸਿੰਘ ਲੱਖਾਂ ਦੀ ਰਹਿਨੁਮਾਈ ਹੇਠ 15 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਪ੍ਰਾਪਤ ਕਰਨਗੇ।