ਦੋਰਾਹਾ ਕਰਿਆਨਾ ਐਸੋਸੀਏਸ਼ਨ ਵਲੋਂ ਇਕ ਰੋਜ਼ਾ ਟੂਰ ਆਯੋਜਨ....

ਦੋਰਾਹਾ,ਦੋਰਾਹਾ ਦੀ ਰਿਟੇਲ ਕਰਿਆਨਾ ਐਸੋਸੀਏਸ਼ਨ ਵਲੋਂ ਪ੍ਰਧਾਨ ਦਲਜੀਤ ਸਿੰਘ ਪੱਪੂ ਦੀ ਯੋਗ ਅਗਵਾਈ ਹੇਠ ਇਕ ਰੋਜ਼ਾ ਟੂਰ ਦਾ ਆਯੋਜਨ ਕੀਤਾ ਗਿਆ,ਇਹ ਟੂਰ ਦੋਰਾਹਾ ਤੋਂ ਸਵੇਰੇ ਚੱਲ ਕੇ ਸਭ ਤੋਂ ਪਹਿਲਾ ਗੁਰੂਦਵਾਰਾ ਸ਼੍ਰੀ ਨਾਢਾ ਸਾਹਿਬ ਪੰਚਕੁਲਾ ਵਿਖੇ ਨਤਮਸਤਕ ਹੋਇਆ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹੋਏ ਕਸੌਲੀ ਲਈ ਰਵਾਨਾ ਹੋਇਆ, ਇਸ ਵਿਸ਼ੇਸ਼ ਮੌਕੇ ਦੋਰਾਹਾ ਸ਼ਹਿਰ ਦੇ ਕਰਿਆਨਾ ਵਪਾਰੀਆਂ ਨੇ ਕੁਦਰਤ ਦੇ ਆਨੰਦ ਨੂੰ ਖ਼ੂਬ ਮਾਣਿਆ.ਇਸ ਮੌਕੇ ਕਸੌਲੀ ਵਿਖੇ ਸਥਿਤ ਪਵਨ ਪੁੱਤਰ ਸ਼੍ਰੀ ਹਨੂੰਮਾਨ ਜੀ ਦੇ ਚਰਨ ਸਪਰਸ਼ ਪ੍ਰਾਚੀਨ ਸ਼੍ਰੀ ਹਨੂੰਮਾਨ ਜੀ ਮੰਦਿਰ ਵਿਖੇ ਵੀ ਨਤਮਸਤਕ ਹੋਏ ਤੇ ਹਨੂੰਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ,ਇਸ ਮੌਕੇ ਦੋਰਾਹਾ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਪੱਪੂ,ਕੈਸ਼ੀਅਰ ਸੁਰੇਸ਼ ਆਨੰਦ,ਚਰਨਜੀਤ ਬਕਸ਼ੀ,ਰਾਸਿਕ ਬਿਹਾਰੀ ਗਾਗੀ,ਸੁਬਾਸ਼ ਗੋਇਲ,ਹਰਪਾਲ ਸਿੰਘ,ਆਸ਼ੂ ਗੋਇਲ ਦੀਪਕ,ਪਵਨ ਗਰਗ,ਪ੍ਰਦੀਪ ਜਿੰਦਲ,ਬੌਬੀ ਆਨੰਦ,ਵਿੱਕੀ ਕਪੂਰ ਰੋਹਿਤ ਸੂਦ,ਬਿੰਨੀ ਮਹਿਤਾ,ਰਮਨਮਹਿਤਾ,ਮੋਨੂੰ,ਹੈਪੀ,ਬੱਗਾ ਜੀ,ਗੁਰਦੀਪ ਭੇਲੇ,ਸ਼ਾਹ ਜੀ,ਅਸ਼ੋਕ ਕੁਮਾਰ ਸ਼ੋਕੀ ਤੋਂ ਇਲਾਵਾ ਬਜਰੰਗੀ ਮੌਜੂਦ ਸਨ.