ਪੰਜਾਬ ਇਨਫੋਲਾਈਨ ਵਲੋਂ ਸਵੈਛਿਕ ਪੱਤਰਕਾਰ ਬਣਨ ਦਾ ਸੁਨਹਿਰੀ ਮੌਕਾ

ਪੰਜਾਬ ਇਨਫੋਲਾਈਨ ਵਲੋਂ ਸਵੈਛਿਕ ਪੱਤਰਕਾਰ ਬਣਨ ਦਾ ਸੁਨਹਿਰੀ ਮੌਕਾ

ਪੰਜਾਬ ਇਨਫੋਲਾਈਨ, ਇੱਕ ਆਜ਼ਾਦ ਖ਼ਬਰਾਂ ਦਾ ਪੋਰਟਲ, ਜੋ ਕਿ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਖ਼ਬਰਾਂ ਨੂੰ ਕਵਰ ਕਰਦਾ ਹੈ, ਸਵੈਛਿਕ ਪੱਤਰਕਾਰਾਂ ਦੀ ਭਰਤੀ ਲਈ ਅਮੰਤ੍ਰਣ ਕਰਦਾ ਹੈ।

ਇਸ ਪਲੇਟਫਾਰਮ ਦਾ ਮੁੱਖ ਉਦੇਸ਼ ਨਾਗਰਿਕ ਪੱਤਰਕਾਰਿਤਾ ਨੂੰ ਪੰਜਾਬ ਵਿੱਚ ਮੂਲ ਧਾਰਾ ਮੀਡੀਆ ਦੇ ਸਿਖਰ 'ਤੇ ਪਹੁੰਚਾਉਣਾ ਹੈ। ਵਿਦਿਆਰਥੀਆਂ ਅਤੇ ਸਮਾਜਿਕ ਬਦਲਾਅ ਵਿੱਚ ਰੁਚੀ ਰੱਖਣ ਵਾਲੇ ਪੱਤਰਕਾਰਾਂ ਲਈ ਇਹ ਸੁਨਹਿਰੀ ਮੌਕਾ ਹੈ।

ਪੰਜਾਬ ਇਨਫੋਲਾਈਨ ਇਸ ਸਮੇਂ ਕੋਈ ਆਮਦਨ ਨਹੀਂ ਕਮਾ ਰਿਹਾ, ਇਸ ਲਈ ਸਵੈਛਿਕ ਪੱਤਰਕਾਰਾਂ ਨੂੰ ਕੋਈ ਭੱਤਾ ਨਹੀਂ ਦਿੱਤਾ ਜਾਵੇਗਾ। ਫਿਰ ਵੀ, ਹਰ ਪੱਤਰਕਾਰ ਨੂੰ ਇਕ ਪਛਾਣ ਪੱਤਰ ਜਾਰੀ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਖ਼ਬਰਾਂ ਦੀ ਕਵਰੇਜ ਕਰਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਦਿਕ਼ਤ ਨਾ ਆਵੇ।

ਨਾਗਰਿਕ ਪੱਤਰਕਾਰਿਤਾ ਪੇਡ ਮੀਡੀਆ ਅਤੇ ਪੇਡ ਨਿਊਜ਼ ਦਾ ਵਿਕਲਪ ਬਣ ਸਕਦੀ ਹੈ। ਇਸ ਸੂਚਨਾ ਦੇ ਜਰੀਏ ਪੰਜਾਬ ਦੇ ਪੱਤਰਕਾਰਾਂ ਨੂੰ ਮੀਡੀਆ ਦੇ ਮਾਧਿਅਮ ਨਾਲ ਸਮਾਜਿਕ ਅਤੇ ਪ੍ਰਸ਼ਾਸਨਿਕ ਸੁਧਾਰ ਲਿਆਉਣ ਦਾ ਮੌਕਾ ਮਿਲਦਾ ਹੈ।



Posted By: Gurjeet Singh