ਤੇਜ ਤਰਾਰ ਸ਼ੂਟਰ ਤਾਰਕੇਸ਼ਵਰ ਆਨੰਦ

ਪਟਿਆਲਾ।(ਅਮਰੀਸ਼ ਆਨੰਦ)ਜਦੋਂ ਕਿਸੇ ਦੇ ਇਰਾਦੇ ਪੱਕੇ ਹੋਣ ਤਾਂ ਕਾਮਯਾਬੀ, ਸ਼ੋਹਰਤ ਅਤੇ ਪੈਸਾ ਇਨਸਾਨ ਦੇ ਪੈਰ ਚੁੰਮਦੇ ਹਨ। ਇਹ ਕਹਾਵਤ ਖਾਲਸਾ ਕਾਲਜ,ਪਟਿਆਲਾ ਵਿਚ ਐਮ.ਐਸ.ਸੀ ਜੋਗਰਾਫੀ ਕਰਦੇ ਪਿਸਟਲ ਸ਼ੂਟਿੰਗ ਖੇਡ ਦੇ ਤੇਜ ਤਰਾਰ ਖਿਡਾਰੀ (ਸ਼ੂਟਰ) "ਤਾਰਕੇਸ਼ਵਰ ਆਨੰਦ" ਦੇ ਕਿਰਦਾਰ ਉਪਰ ਪੂਰੀ ਤਰ੍ਹਾਂ ਢੁੱਕਦੀ ਹੈ।ਤਾਰਕੇਸ਼ਵਰ ਆਨੰਦ ਨੇ ਪਿਤਾ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ, ਡੀਐਸਪੀ, ਐਡਵੋਕੇਟ ਦੇ ਘਰ ਮਾਤਾ ਸ਼੍ਰੀਮਤੀ ਨੀਨਾ ਆਨੰਦ ਦੀ ਕੁੱਖੋਂ ਪੰਜਾਬ ਦੇ ਜ਼ਿਲਾ ਪਟਿਆਲਾ ਨਾਭਾ ਸ਼ਹਿਰ ਵਿਖੇ ਜਨਮ ਲਿਆ ਅਤੇ ਨਿੱਕੀ ਉਮਰੇ ਪੜਾਈ ਦੇ ਨਾਲ ਨਾਲ ਪਾਲੇ ਪਿਸਟਲ ਸ਼ੂਟਿੰਗ ਦੇ ਸ਼ੋਕ ਤੇ ਸਖ਼ਤ ਮਿਹਨਤ ਸਕਦਾ ਪੰਜਾਬ ਅਤੇ ਰਾਸ਼ਟਰੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਮੈਡਲ ਜਿੱਤੇ ਹਨ,ਉਕਤ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੰਜਾਬ ਅਤੇ ਰਾਸ਼ਟਰੀ ਪੱਧਰ ’ਤੇ ਸੂਬੇ ਅਤੇ ਜ਼ਿਲੇ ਦਾ ਨਾਂਮ ਰੌਸ਼ਨ ਕੀਤਾ ਹੈ।ਪੰਜਾਬ ਪੱਧਰ ’ਤੇ ਪ੍ਰਾਪਤੀਆਂ ਕਰਨ ਬਦਲੇ ਜਿਲਾ ਸਪੋਰਟਸ ਅਫਸਰ ਪਟਿਆਲਾ ਵੱਲੋਂ ਵੀ ਇਸ ਹੋਣਹਾਰ ਖਿਡਾਰੀ ਦਾ ਸਨਮਾਨ ਵੀ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਤਾਰਕੇਸ਼ਵਰ ਆਨੰਦ ਨੇ ਪਿੱਛਲੇ ਸਾਲ ਜੂਨ ਵਿਚ ਪਟਿਆਲਾ ਜਿਲ੍ਹਾ ਰਾਈਫਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਪਿਸਟਲ ਟੂਰਨਾਮੈਂਟ ਵਿਚ 2 ਗੋਲ੍ਡ ਮੈਂਡਲ ਜਿੱਤੇ ਸਨ,ਪਿੱਛਲੇ ਸਾਲ ਨਵੰਬਰ ਵਿਚ 50 ਮੀਟਰ ਫ੍ਰੀ ਪਿਸਟਲ ੨੨ ਬੋਰ ਪੰਜਾਬ ਸਟੇਟ ਸ਼ੂਟਿੰਗ ਚੈਂਪੀਨਸ਼ਿਪ ਵਿਚ 1 ਗੋਲ੍ਡ ਮੈਂਡਲ ਆਪਣੇ ਨਾਮ ਕੀਤਾ ਸੀ। ਇਸ ਤੋਂ ਇਲਾਵਾ ਤਾਰਕੇਸ਼ਵਰ ਆਨੰਦ ਖੇਡਾਂ ਵਤਨ ਪੰਜਾਬ ਦੀਆਂ ਸਟੇਟ ਲੈਵਲ ਜਲੰਧਰ ਵਿਚ ਵੀ 1 ਗੋਲ੍ਡ ਮੈਂਡਲ ਜਿੱਤ ਚੁੱਕਿਆ ਹੈ। ਤਾਰਕੇਸ਼ਵਰ ਆਨੰਦ ਨੇ ਆਪਣੀ ਖੇਡ ਵਾਰੇ ਗੱਲਬਾਤ ਕਰਦੇ ਹੋਏ ਦੱਸਿਆਂ ਕਿ ਪਿਸਟਲ ਸ਼ੂਟਿੰਗ "ਇੱਕ ਬਹੁਤ ਹੀ ਬਾਰੀਕੀ ਵਾਲੀ ਖੇਡ ਹੈ, ਜਿਸ ਵਿਚ ਸਾਨੂੰ ਆਪਣੇ ਸ਼ਰੀਰ ਦੀਆਂ ਹਰਕਤਾਂ ਨੂੰ ਕਾਬੂ ਰੱਖਦੇ ਹੋਏ ਸੋਚ ਤੇ ਹੋਸ਼ ਵਿੱਚ ਰਹਿੰਦੇੜ ਹੋਏ ਮਿਥੇ ਟੀਚੇ ਤੇ ਨਿਸ਼ਾਨਾ ਲਗਾਉਣਾ ਹੁੰਦਾ ਹੈ ।ਅੰਤ ਵਿਚ ਤਾਰਕੇਸ਼ਵਰ ਨੇ ਕਿਹਾ ਕਿ ਆਪਣੀਆਂ ਹੁਣ ਤਕ ਦੀਆਂ ਪ੍ਰਾਪਤੀਆਂ ਦਾ ਸਿਹਰਾ ਉਹ ਆਪਣੇ ਕੋਚ "ਪ੍ਰਵੇਸ਼ ਜੋਸ਼ੀ"ਬੈਸਟ ਸ਼ੂਟਰ ਅਕੈਡਮੀ ਪਟਿਆਲਾ ਅਤੇ ਆਪਣੇ ਮਾਤਾ ਪਿਤਾ ਨੂੰ ਦਿੰਦਾ ਹੈ।ਇਸ ਦੇ ਨਾਲ ਕਿ ਤਾਰਕੇਸ਼ਵਰ ਦੇ ਪਿਤਾ ਸ਼੍ਰੀ ਰਾਜਿੰਦਰਪਾਲ ਆਨੰਦ ਸਾਬਕਾ ਡੀਐਸਪੀ ਐਡਵੋਕੇਟ ਪਟਿਆਲਾ ਤੇ ਮਾਤਾ ਨੀਨਾ ਆਨੰਦ ਨੇ ਸਾਂਝੇ ਤੌਰ ਤੇ ਕਿਹਾ ਕਿ ਜਦੋ ਵੀ ਕੋਈ ਪੰਜਾਬ ਦਾ ਬੱਚਾ ਕਿਸੇ ਵੀ ਖੇਡ ਚ ਮੈਡਲ ਹਾਸਲ ਕਰਦਾ ਹੈ ਤਾਂ ਉਨਾਂ ਨੂੰ ਅਤਿਅੰਤ ਖੁਸ਼ੀ ਹੁੰਦੀ ਹੈ ਤੇ ਉਹ ਤਾਰਕੇਸ਼ਵਰ ਆਨੰਦ ਨੂੰ ਵੀ ਸੰਸਾਰ ਭਰ ਦੇ ਚੋਟੀ ਦੇ ਖਿਡਾਰੀਆਂ ਵਿਚ ਦੇਖਣਾ ਚਾਹੁੰਦੇ ਹਨ ।