ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜ਼ਨ ਤਲਵੰਡੀ ਸਾਬੋ ਦੇ ਚਾਰ ਹੌਲਦਾਰ ਅੱਜ ਪਦ ਉੱਨਤ ਹੋ ਕੇ ਏਐੱਸਆਈ ਬਣੇ ਜ਼ਿੰਨ੍ਹਾਂ ਦੇ ਮੋਢਿਆਂ 'ਤੇ ਤਲਵੰਡੀ ਸਾਬੋ ਦੇ ਡੀਐੱਸਪੀ ਸੁਰਿੰਦਰ ਕੁਮਾਰ ਅਤੇ ਐੱਸਐਚਓ ਜਸਵਿੰਦਰ ਸਿੰਘ ਵੱਲੋਂ ਸਟਾਰ ਲਾਏ ਗਏ। ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਤੋਂ ਏਐਸਆਈ ਬਣਨ ਵਾਲਿਆਂ ਵਿੱਚ ਧਰਮਵੀਰ ਸਿੰਘ ਜੋ ਕਿ ਥਾਣਾ ਤਲਵੰਡੀ ਸਾਬੋ ਅੰਦਰ ਮੁੱਖ ਮੁਨਸ਼ੀ ਵਜੋਂ ਤਾਇਨਾਤ ਹਨ ਤੇ ਕੁਲਵੰਤ ਸਿੰਘ ਜੋ ਕਿ ਡੀਐਸਪੀ ਤਲਵੰਡੀ ਸਾਬੋ ਦੇ ਸਹਾਇਕ ਰੀਡਰ ਵਜੋਂ ਸੇਵਾ ਨਿਭਾਅ ਰਹੇ ਹਨ ਤੋਂ ਇਲਾਵਾ ਨਿਸ਼ਾਨ ਸਿੰਘ ਖਜ਼ਾਨਾ ਦਫਤਰ ਤਲਵੰਡੀ ਸਾਬੋ ਅਤੇ ਬਲਵੀਰ ਸਿੰਘ ਜੋ ਥਾਣਾ ਤਲਵੰਡੀ ਸਾਬੋ ਵਿਖੇ ਡਿਊਟੀ ਨਿਭਾਅ ਰਹੇ ਨੂੰ ਅੱਜ ਡੀਐਸਪੀ ਤਲਵੰਡੀ ਸਾਬੋ ਦੇ ਦਫਤਰ ਵਿਖੇ ਡੀਐਸਪੀ ਸੁਰਿੰਦਰ ਕੁਮਾਰ ਵੱਲੋਂ ਸਟਾਰ ਲਾ ਕੇ ਪਦ ਉਨਤ ਕੀਤਾ ਗਿਆ ਅਤੇ ਏਐਸਆਈ ਬਣਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਪਦ ਉੱਨਤ ਹੋ ਕੇ ਏਐਸਆਈ ਬਣਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੁਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਡੀਐਸਪੀ ਅਤੇ ਥਾਣਾ ਤਲਵੰਡੀ ਸਾਬੋ ਦਫਤਰ ਦਾ ਸਮੂਹ ਸਟਾਫ ਮੌਜੂਦ ਸੀ।