ਕਰਫਿਊ ਦਾ ਉਲੰਘਨ ਹੁੰਦਾ ਦੇਖ ਡੀ.ਸੀ.ਪੀ. ਨੇ ਆਪ ਕੱਟੇ ਚਲਾਨ
- ਪੰਜਾਬ
- 24 Apr,2020
ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਕਰਫਿਊ ਚਲ ਰਿਹਾ ਹੈ, ਪਰ ਫਿਰ ਵੀ ਕਈ ਲੋਕ ਇਸ ਦੀ ਪਾਲਣਾ ਨਹੀਂ ਕਰ ਰਹੇ l ਬੁਧਵਾਰ ਦੁਪਹਿਰ ਨੂੰ ਪੁਤਲੀਘਰ ਚੋਂਕ ਤੋਂ ਲੰਘ ਰਹੇ ਅੰਮ੍ਰਿਤਸਰ ਪੁਲਿਸ ਦੇ ਡੀ.ਸੀ.ਪੀ. ਸ੍ਰੀ ਜਗਮੋਹਨ ਸਿੰਘ ਨੇ ਕਰਫਿਊ ਦਾ ਉਲੰਘਨ ਹੁੰਦਾ ਦੇਖ ਆਪ ਮੌਕੇ ਤੇ ਰੁਕ ਗਏ l ਉਹਨਾਂ ਨੇ ਲੋਕਾਂ ਨੂੰ ਕਰਫਿਊ ਦਾ ਪਾਲਣ ਕਰਨ ਲਈ ਜਾਗਰੂਕ ਕੀਤਾ l ਇਸ ਦੌਰਾਨ ਸੜਕਾਂ ਤੇ ਵਧੀ ਹੋਈ ਆਵਾਜਾਈ ਅਤੇ ਕਰਫਿਊ ਦਾ ਉਲੰਘਨ ਹੁੰਦਾ ਦੇਖ ਡੀ.ਸੀ.ਪੀ. ਸਾਹਿਬ ਨੇ ਆਪ 57 ਵਾਹਨਾਂ ਦੇ ਚਲਾਨ ਕੱਟੇ ਅਤੇ 13 ਮੋਟਰਸਾਇਕਲ ਅਤੇ ਸਕੂਟਰ ਜਬਤ ਕੀਤੇ l