ਲੰਬੀ,16 ਅਗਸਤ (ਪੰ. ਇ.) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਵਿਖੇ ਪ੍ਰਿੰਸੀਪਲ ਜਗਜੀਤ ਕੌਰ ਦੀ ਅਗਵਾਈ 'ਚ 77 ਵਾਂ ਅਜ਼ਾਦੀ ਦਿਵਸ ਪੂਰੇ ਚਾਅ-ਉਤਸ਼ਾਹ ਅਤੇ ਸ਼ਰਧਾਪੂਰਵਕ ਢੰਗ ਨਾਲ਼ ਮਨਾਇਆ ਗਿਆ ।ਪ੍ਰਿੰਸੀਪਲ ਜਗਜੀਤ ਕੌਰ ਨੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।ਉਹਨਾਂ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਅਜ਼ਾਦੀ ਲਈ ਭਾਰਤੀ ਸੰਘਰਸ਼ੀ ਅੰਦੋਲਨ /ਲਹਿਰਾਂ ਬਾਰੇ ਜਾਣਕਾਰੀ ਦੇਣ ਦੇ ਨਾਲ਼-ਨਾਲ਼ ਬੱਚਿਆਂ ਨੂੰ ਚੰਗੇ ਗੁਣਾਂ ਦੇ ਧਾਰਨੀ ਬਣ ਕੇ ਦੇਸ਼ ਲਈ ਚੰਗੇ ਨਾਗਰਿਕ ਬਣਨ ਲਈ ਪ੍ਰੇਰਤ ਕੀਤਾ।ਇਸ ਮੌਕੇ ਬੱਚਿਆਂ ਨੇ ਦੇਸ਼-ਭਗਤੀ ਨਾਲ਼ ਸਬੰਧਤ ਗੀਤ,ਕਵਿਤਾਵਾਂ ,ਭਾਸ਼ਣ,ਕੋਰਿਓਗ੍ਰਾਫੀ ਅਤੇ ਨਾਅਰੇ ਪੇਸ਼ ਕਰ ਖ਼ੂਬ ਰੰਗ ਬੰਨ੍ਹੇ।ਮੰਚ ਦਾ ਸੰਚਾਲਨ ਲੈਕਚਰਾਰ ਦਿਵਿਆ ਗੋਇਲ ਅਤੇ ਲੈਕਚਰਾਰ ਤਰਸੇਮ ਸਿੰਘ ਬੁੱਟਰ ਨੇ ਸ਼ਾਇਰਾਨਾ ਅੰਦਾਜ਼ 'ਚ ਬਾਖ਼ੂਬੀ ਕੀਤਾ ।ਇਸ ਮੌਕੇ ਸਕੂਲ ਸਟਾਫ਼ ਦੇ ਸੋਨੀ ਗਰਗ,ਸਨੇਹ ਲਤਾ,ਰਿੰਕੂ ਗੁਪਤਾ,ਸੰਜੀਤ ਅੱਤਰੀ,ਮਮਤਾ ਦੁਆ,ਰਜੇਸ਼ ਬਾਂਸਲ,ਰਾਜਬੀਰ ਕੌਰ,ਜਸਵਿੰਦਰ ਕੌਰ,ਇੰਦਰਜੀਤ ਕੌਰ,ਕਾਂਤਾ,ਸੁਖਜੀਤ ਕੌਰ,ਕੁਲਦੀਪ ਸਿੰਘ ਜੂਨੀਅਰ ਸਹਾਇਕ,ਕੁਲਦੀਪ ਸਿੰਘ ਐੱਸ.ਐੱਲ.ਏ.,ਪਰਮਜੀਤ ਸਿੰਘ ,ਰਮਨਦੀਪ ਕੌਰ,ਸੰਧਿਆ,ਲਖਵੀਰ ਕੌਰ,ਸੰਦੀਪ ਕੌਰ ਅਤੇ ਮਿੱਡ ਡੇ ਮੀਲ ਸਟਾਫ਼ ਹਾਜ਼ਰ ਸੀ।