ਦੋਰਾਹਾ(ਅਮਰੀਸ਼ ਆਨੰਦ)ਅੱਜ ਦੋਰਾਹਾ ਦੇ ਮਧੂ ਮਾਂਗਟ ਸਟ੍ਰੀਟ ਵਿਖੇ ਰਹਿੰਦੇ "ਦਹੀਓਂ ਪਰਿਵਾਰ" ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ,ਜਦੋ ਓਹਨਾਂ ਦੇ ਸਤਿਕਾਰਯੋਗ"ਪਿਤਾ ਜੀ ਸਵ.ਰਘਵੀਰ ਜੀ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ,ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਸਵੇਰੇ11 ਵਜੇ,ਸ਼ਿਵਪੁਰੀ ਸ਼ਮਸ਼ਾਨ ਘਾਟ ਦੋਰਾਹਾ ਵਿਖੇ ਕੀਤਾਗਿਆ,ਉਹਨਾਂ ਦੀ ਮ੍ਰਿਤਕ ਦੇਹਿ ਨੂੰ ਉਹਨਾਂ ਦੇ ਸਪੁੱਤਰ ਅਵਤਾਰ ਸਿੰਘ ਨੇ ਨੰਮ ਅੱਖਾਂ ਨਾਲ ਅਗਨੀ ਦਿੱਤੀ।'ਸ.ਰਘਵੀਰ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਕੌਂਸਲਰ ਰਾਜਿੰਦਰ ਸਿੰਘ ਗਹਿਰ, ਸਾਬਕਾ ਕੋਸਲਰ ਗੁਰਵਿੰਦਰ ਸਿੰਘ ਬੱਬਰ, ਪੰਡਿਤ ਅਮਰੀਸ਼ ਰਿਸ਼ੀ,ਪੰਡਿਤ ਅੱਛਰਾਂ ਬਾਤਿਸ਼,ਲੇਖ ਰਾਜ ਆਨੰਦ,ਅਰਵਿੰਦ ਚੌਧਰੀ,ਨਵੀਂਨ ਕੁਮਾਰ,ਰਾਜਵਿੰਦਰ ਚੌਧਰੀ,ਅਵਨੀਤ ਆਨੰਦ,ਗੁਰਦਰਸ਼ਨ ਭੱਲਾ,ਆਪ ਯੂਥ ਆਗੂ ਦਵਿੰਦਰ ਸਿੰਘ ਰਾਜਾ,ਸੋਸ਼ਲ ਵਰਕਰ ਰਮੇਸ਼ ਮੇਸ਼ੀ,ਮੋਹਨ ਲਾਲ,ਰਾਜਵੀਰ ਭੱਲਾ,ਮਾਣਿਕ ਮੋਹਿੰਦਰਾ,ਵਨੀਤ ਮਕੋਲ,ਅਵਤਾਰ ਸਿੰਘ,ਕੁੱਕੂ ਟੇਲਰ,ਹੈਪੀ,ਨਰਿੰਦਰ ਆਨੰਦ,ਸੁਦਰਸ਼ਨ ਆਨੰਦ,ਦਵਿੰਦਰ ਕਪਲਿਸ਼,ਸੁਰੇਸ਼ ਕਪਿਲਾ,ਆਸ਼ੀਸ਼ ਵਿਜ, ਵਿਜੈ ਭਨੋਟ ਤੋਂ ਇਲਾਵਾ ਸਮੁਚੇ ਸ਼ਹਿਰ ਵਾਸੀਆਂ,ਰਾਜਨੀਤਕ ਆਗੂਆਂ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਓਹਨਾ ਦੇ ਬੇਟੇ ਸ.ਅਵਤਾਰ ਸਿੰਘ,ਹਰਜਿੰਦਰ ਸਿੰਘ ਤੇ ਜਗਜੀਤ ਸਿੰਘ(ਜੱਗੀ ਕੈਨੇਡਾ)ਪੋਤਰੇ ਅਨਿਰੁੱਧ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ.