ਧੂਰੀ, 30 ਨਵੰਬਰ (ਮਹੇਸ਼ ਜਿੰਦਲ) ਭਗਵਾਨ ਵਾਲਮੀਕੀ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿਕੀ ਪਰੋਚਾ ਅਤੇ ਕੌਂਸਲਰ ਅਜੇ ਪਰੋਚਾ ਦੇ ਪਿਤਾ ਸੁਰੇਸ਼ ਕੁਮਾਰ ਪਰੋਚਾ ਦੀ ਯਾਦ ਵਿਚ ਧੂਰੀ ਪਿੰਡ ਸਟੇਡੀਅਮ ਵਿਖੇ ਕੋਚ ਸੰਨੀ ਧੂਰੀ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਦੋ ਰੋਜ਼ਾ ਮੁੱਕੇਬਾਜ਼ੀ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਸ਼ਾਨੋ-ਸ਼ੌਕਤ ਨਾਲ ਹੋਈ। ਇਨਾਂ ਮੁਕਾਬਲਿਆਂ ਦਾ ਉਦਘਾਟਨ ਕਰਨ ਸਮੇਂ ਪੁਲਸ ਕਪਤਾਨ ਸੰਗਰੂਰ ਗੁਰਮੀਤ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੜਾਈ ਦੇ ਨਾਲ-ਨਾਲ ਨੌਜਵਾਨਾਂ ਨੂੰ ਖੇਡਾਂ ਵਿਚ ਵੀ ਵੱਧ-ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। ਖੇਡਾਂ ਨਾਲ ਜਿੱਥੇ ਸਰੀਰਕ ਤੰਦਰੁਸਤੀ ਮਿਲਦੀ ਹੈ ਉੱਥੇ ਹੀ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਹੈ। ਇਸ ਮੌਕੇ ਵਿਕੀ ਪਰੋਚਾ ਨੇ ਕਿਹਾ ਕਿ ਖੇਡਾਂ ਵਿਚ ਪੰਜਾਬ ਪਛੜ ਰਿਹਾ ਹੈ ਅਤੇ ਹਰਿਆਣਾ ਦੇ ਖਿਡਾਰੀ ਦੇਸ਼ ਪੱਧਰ ’ਤੇ ਹਰਿਆਣਾ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨਾਂ ਕਿਹਾ ਕਿ ਸਰਕਾਰ ਦੇ ਨਾਲ-ਨਾਲ ਸਮਾਜਸੇਵੀ ਸੰਸਥਾਵਾਂ ਨੂੰ ਵੀ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਮੌਕੇ ਡੀ.ਐੱਸ.ਪੀ ਧੂਰੀ ਰਛਪਾਲ ਸਿੰਘ, ਇੰਸਪੈਕਟਰ ਹਰਵਿੰਦਰ ਸਿੰਘ ਖਹਿਰਾ, ਇੰਸਪੈਕਟਰ ਜੋਗਿੰਦਰ ਸਿੰਘ, ਮੈਡਮ ਉਰਮਿਲ ਡਿਪਟੀ ਡਾਇਰੈਕਟਰ ਮਾਤਾ ਕੌਸ਼ਲਿਆ ਹਸਪਤਾਲ ਪਟਿਆਲਾ, ਸੁਰਿੰਦਰਪਾਲ ਸਿੰਘ ਨੀਟਾ, ਸੇਵਾਮੁਕਤ ਲੈਫ਼ਟੀਨੈਂਟ ਦਰਸ਼ਨ ਸਿੰਘ, ਸਤਵੀਰ ਸਿੰਘ ਸੱਤੀ, ਹੈਪੀ ਲੰਕੇਸ਼, ਯਾਦਵਿੰਦਰ ਸਿੰਘ ਸ਼ੈਂਪੀ, ਦੀਪਇੰਦਰ ਟਿਵਾਣਾ ਤੇ ਵਿਨੋਦ ਚੰਡਾਲ ਵੀ ਹਾਜ਼ਰ ਸਨ।ਫ਼ੋਟੋ - 30ਧੂਰੀ1ਕੈਪਸ਼ਨ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਐੱਸ.ਪੀ ਗੁਰਮੀਤ ਸਿੰਘ, ਵਿਕੀ ਪਰੋਚਾ ਤੇ ਹੋਰ