ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ ਅਤੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕੀ ਸਮੇਂ ਸਮੇਂ ਦੀਆਂ ਸਰਕਾਰਾਂ ਦਲਿਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਅਕਸਰ ਆਪਣੇ ਚੋਣ ਘੋਸ਼ਣਾ ਪੱਤਰ ਅਤੇ ਇਲੈਕਸ਼ਨਾਂ ਵੇਲੇ ਵੋਟਾਂ ਲੈਣ ਲਈ ਆਪਣਾ ਹਥਿਆਰ ਬਣਾਉਂਦੇ ਹਨ। ਪਰ ਇਨ੍ਹਾਂ ਪੰਜ ਸਾਲਾਂ ਵਿੱਚ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੁੰਦੀ ਹੈ। ਇਹੋ ਜਿਹੇ ਹੀ ਮਸਲੇ ਧਿਆਨ ਵਿਚ ਆਉਂਦੇ ਰਹਿੰਦੇ ਹਨ ਅਤੇ ਇਹੋ ਜਿਹਾ ਹੀ ਮਸਲਾ ਹੈ ਦਲਿਤ ਵਿਦਿਆਰਥੀਆਂ ਨੂੰ ਮਿਲਣ ਵਾਲੀ ਸਕੀਮ ਪੋਸਟ ਮੈਟ੍ਰਿਕੁਲੇਸ਼ਨ ਦਾ। ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਕਿ ਦਲਿਤਾਂ ਨੂੰ ਬਹੁਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇੱਕ ਝਾਤ ਪੋਸਟ ਮੈਟ੍ਰਿਕੁਲੇਸ਼ਨ ਸਕੀਮ ਨੂੰ ਵੱਲ ਵੀ ਮਾਰਨ ਜਿਸ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿਚ ਆ ਗਿਆ ਹੈ। ਪੋਸਟ ਮੈਟ੍ਰਿਕੁਲੇਸ਼ਨ ਸਕੀਮ ਦਾ ਪੈਸਾ ਕਾਲਜਾਂ ਨੂੰ ਸਮੇਂ ਸਿਰ ਨਾ ਮਿਲਣ ਕਰਕੇ, ਜਿੱਥੇ ਵਿਦਿਆਰਥੀ ਖੱਜਲ ਖਰਾਬ ਹੋ ਰਹੇ ਹਨ। ਉੱਥੇ ਹੀ ਪੰਜਾਬ ਯੂਨੀਵਰਸਿਟੀ ਨੇ ਜਿੰਨੀ ਫੀਸ ਸੀ ਉਨ੍ਹਾਂ ਹੀ ਉੱਪਰ ਵਿਆਜ ਪਾ ਦਿੱਤਾ ਹੈ, ਲੇਟ ਫ਼ੀਸ ਦਾ। ਇਸ ਦਾ ਜ਼ਿੰਮੇਵਾਰ ਕੌਣ ਹੈ। ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਦਲਿਤ ਸਟੂਡੈਂਟਾਂ ਦਾ ਪੋਸਟ ਮੈਟ੍ਰਿਕੁਲੇਸ਼ਨ ਸਕੀਮ ਦਾ ਪੈਸਾ ਜਲਦੀ ਤੋਂ ਜਲਦੀ ਕਾਲਜ ਨੂੰ ਟਰਾਂਸਫਰ ਕੀਤਾ ਜਾਵੇ ਤਾਂ ਜੋ ਦਲਿਤ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿੱਚ ਪਿਆ ਹੈ ਉਸ ਨੂੰ ਬਚਾਇਆ ਜਾ ਸਕੇ। ਜੇਕਰ ਇਕ ਹਫ਼ਤੇ ਦੇ ਅੰਦਰ ਅੰਦਰ ਸਰਕਾਰ ਨੇ ਪੋਸਟ ਮੈਟ੍ਰਿਕੁਲੇਸ਼ਨ ਦਾ ਪੈਸਾ ਕਾਲਜਾ ਨੂੰ ਨਾ ਪਾਇਆ ਤੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਇਸ ਮੌਕੇ ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸੱਲਣ, ਦੋਆਬਾ ਇੰਚਾਰਜ ਸੋਮ ਦੇਵ ਸੰਧੀ, ਦੋਆਬਾ ਪ੍ਰਧਾਨ ਅਮਰਜੀਤ ਸੰਧੀ, ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ, ਜ਼ਿਲਾ ਵਾਈਸ ਪ੍ਰਧਾਨ ਇੰਦਰ ਡਗਾਣਾ, ਜ਼ਿਲ੍ਹਾ ਸਕੱਤਰ ਈਸ਼ ਕੁਮਾਰ, ਜ਼ਿਲ੍ਹਾ ਸਕੱਤਰ ਰਾਕੇਸ਼ ਸਿੰਗੜੀਵਾਲ, ਜ਼ਿਲ੍ਹਾ ਸਕੱਤਰ ਉਂਕਾਰ ਬਜਰਾਵਰ, ਜ਼ਿਲ੍ਹਾ ਸਕੱਤਰ ਬਿੱਟਾ ਅਤੇ ਹੋਰ ਸਾਥੀ ਮੌਜੂਦ ਸਨ।