ਰਾਜਪੁਰਾ,18 ਫਰਵਰੀ(ਰਾਜੇਸ਼ ਡਾਹਰਾ)ਯੂਥ ਕਾਂਗਰਸ ਦਿਹਾਤੀ ਦੇ ਵਾਈਸ ਪ੍ਰਧਾਨ ਅਜੀਤ ਸਿੰਘ ਧੂਮਾਂ ਨੇ ਕਿਹਾ ਕਿ ਕਾਂਗਰਸ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਨੂੰ ਪਿੰਡ ਮਿਰਜਾਪੁਰ, ਧੂਮਾਂ,ਕੋਟਲਾ ਅਤੇ ਖਰੋਲਾ ਸਹਿਤ ਕਈ ਪਿੰਡਾਂ ਵਿਚ ਵਿਕਾਸ ਦੇ ਨਾਮ ਤੇ 80% ਤੋਂ ਵੱਧ ਵੋਟਾਂ ਪੈਣਗੀਆਂ।ਪਤਰਕਾਰਾਂ ਨਾਲ ਗੱਲ ਕਰਦਿਆਂ ਅਜੀਤ ਸਿੰਘ ਨੇ ਕਿਹਾ ਕਿ ਸਾਡੇ ਇਲਾਕੇ ਦੇ ਵਿੱਚ ਹਰਦਿਆਲ ਸਿੰਘ ਨੇ ਕਰੋੜਾਂ ਦੇ ਕੰਮ ਕਰਵਾਏ ਹਨ ਅਤੇ ਪਿੰਡ ਵਿੱਚ ਕਿਸੇ ਨੂੰ ਅੱਧੀ ਰਾਤ ਨੂੰ ਵੀ ਕੋਈ ਕੰਮ ਹੁੰਦਾ ਹੈ ਤਾਂ ਕੰਬੋਜ ਸਾਹਬ ਸਾਡੀ ਗੱਲ ਸੁਣਦੇ ਹਨ ਅਤੇ ਸਾਡਾ ਕੰਮ ਕਰਦੇ ਹਨ।ਉਹਨਾਂ ਕਿਹਾ ਕਿ ਸਾਡੇ ਪਿੰਡ ਧੂਮਾਂ ਅਤੇ ਨੇੜਲੇ ਦੇ ਕਈ ਪਿੰਡਾਂ ਵਿੱਚ ਪੱਕਿਆਂ ਸੜਕਾਂ ਬਣਵਾਇਆ, ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ।ਇਸ ਮੌਕੇ ਉਹਨਾਂ ਨਾਲ ਸਰਦਾਰ ਅਮਰ ਸਿੰਘ ਮਿਰਜ਼ਾ ਪੁਰ ਚੇਅਰਮੈਨ ਕਿਸਾਨ ਸੈਲ ਨੇ ਕਿਹਾ ਕਿ ਅੱਜ ਕਈ ਪਾਰਟੀਆਂ ਬਿਰਾਦਰੀ ਦੇ ਨਾਮ ਤੇ ਵੋਟਾਂ ਪਾਉਣ ਦੀ ਗੱਲ ਕਰਦੇ ਹਨ ਪਰ ਸੱਚ ਇਹ ਹੈ ਕਿ ਸਾਡੇ ਇਲਾਕੇ ਦੇ ਕਿਸੇ ਵੀ ਬੰਦੇ ਨੂੰ ਕੋਈ ਕੰਮ ਹੁੰਦਾ ਹੈ ਤਾਂ ਹਰਦਿਆਲ ਸਿੰਘ ਕੰਬੋਜ ਨੇ ਕਿਸੇ ਕੋਲ ਵੀ ਕੰਮ ਕਰਨ ਤੋਂ ਪਹਿਲਾਂ ਉਸਦੀ ਜਾਤ ਬਿਰਾਦਰੀ ਨਹੀਂ ਪੁੱਛੀ, ਉਹਨਾਂ ਸਿਰਫ ਕੰਮ ਪੁੱਛਿਆ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹਰਦਿਆਲ ਕੰਬੋਜ ਨੂੰ ਇਲਾਕੇ ਦੇ ਸਾਰੇ ਪਿੰਡਾਂ ਵਿਚ ਵਿਕਾਸ ਦੇ ਨਾਮ ਤੇ ਵੋਟਾਂ ਪਾਉਣਗੇ।ਇਸ ਮੌਕੇ ਤੇ ਰਣਧੀਰ ਸਿੰਘ ਸਰਪੰਚ ਕੋਟਲਾ,ਲਖਵਿੰਦਰ ਸਿੰਘ ਕੋਟਲਾ,ਗੁਲਜ਼ਾਰ ਸਿੰਘ ,ਕਰਮ ਸਿੰਘ, ਜਰਨੈਲ ਸਿੰਘ ਜਸਵਿੰਦਰ ਸਿੰਘ, ਕਰਨੈਲ ਸਿੰਘ ਸਹਿਤ ਕਈ ਨੌਜਵਾਨ ਮੌਜੂਦ ਸਨ।