ਬਾਬਾ ਬਾਲਕ ਨਾਥ ਜੀ ਦੀ 17 ਵੀ ਵਿਸ਼ਾਲ ਚੌਂਕੀ ਆਯੋਜਿਤ ...
- ਪੰਜਾਬ
- 16 Mar,2025
ਦੋਰਾਹਾ (ਅਮਰੀਸ਼ ਆਨੰਦ)ਸਥਾਨਕ ਸ਼ਹਿਰ ਦੋਰਾਹਾ ਦੇ ਵਾਰਡ ਨੰਬਰ 3 ਅੜੈਚਾਂ ਕਾਲੋਨੀ ਵਿੱਖੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਦੋਰਾਹਾ ਵਿਖੇ 17ਵੀ ਵਿਸ਼ਾਲ ਚੌਂਕੀ ਦਾ ਅਯੋਜਨ ਕੀਤਾ ਗਿਆ । ਬਾਬਾ ਜੀ ਦੇ ਸੁੰਦਰ ਤੇ ਸੁਨਹਿਰੇ ਭਵਨ ਦੇ ਅੱਗੇ ਭਗਤਾਂ ਨੇ ਨਤਮਸਤਕ ਹੋ ਕੇ ਬਾਬਾ ਜੀ ਦੀ ਪੂਜਾ ਅਰਚਨਾ ਕੀਤੀ।ਇਸ ਵਿਸ਼ੇਸ਼ ਮੌਕੇ ਪੰਜਾਬ ਦੀ ਮਸ਼ਹੂਰ ਗਾਇਕ "ਹੁਸਨ ਪੰਜੇਰਾ" ਐਂਡ ਪਾਰਟੀ ਨੇ ਗਣਪਤੀ ਵੰਦਨਾ ਤੋਂ ਸ਼ੁਰੂਆਤ ਕਰ ਕੇ ਬਾਬਾ ਜੀ ਦੀਆਂ ਭੇਟਾਂ ਨਾਲ ਨੇ ਨਾਲ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਇਸ ਵਿਸ਼ੇਸ਼ ਮੌਕੇ ਸਿੱਧ ਬਾਬਾ ਬਾਲਕ ਨਾਥ ਮੰਦਿਰ ਦੋਰਾਹਾ ਦੇ ਮੁੱਖ ਸੇਵਾਦਾਰ ਮੱਖਣ ਜੀ ਨੇ ਗੱਲਬਾਤ ਕਰਦੇ ਕਿਹਾ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਕਰਵਾਈ ਕਲਯੁਗ ਵਿੱਚ ਜੋ ਸ਼ਖਸ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਕਰਵਾਉਂਦਾ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਹੀ ਆਪਣੇ ਸਾਰੇ ਕਾਰਜ ਸੰਪੂਰਨ ਕਰਦਾ ਹੈ, ਉਸ ਉੱਪਰ ਹਮੇਸ਼ਾਂ ਪੌਣਾਹਾਰੀ ਦੀ ਕਿਰਪਾ ਬਣੀ ਰਹਿੰਦੀ ਹੈ ਅਤੇ ਸਾਰੇ ਕਾਰਜ ਸਫਲ ਹੁੰਦੇ ਹਨ। ਉਪਰੰਤ ਬਾਬਾ ਜੀ ਨੂੰ ਰੋਟ ਦੇ ਪ੍ਰਸ਼ਾਦ ਦਾ ਭੋਗ ਲਾ ਕੇ ਭਗਤਾਂ ਨੂੰ ਵੰਡਿਆ ਗਿਆ ਅਤੇ ਬਾਬਾ ਜੀ ਦੀ ਆਰਤੀ ਉਤਾਰੀ ਗਈ। ਭਗਤਾਂ ਲਈ ਵੱਖ-ਵੱਖ ਵਿਅੰਜਨਾਂ ਦਾ ਅਤੁੱਟ ਲੰਗਰ ਵੀ ਲਗਾਇਆ ਗਿਆ। ਅੰਤ ਵਿਚ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ ਦੋਰਾਹਾ ਵਲੋਂ ਆਏ ਸੰਤ ਫ਼ਕੀਰਾਂ ਤੇ ਬਾਬਾ ਜੀ ਦੇ ਭਗਤਾ ਦਾ ਸਨਮਾਨ ਕੀਤਾ ਗਿਆ.
Posted By:
Amrish Kumar Anand
Leave a Reply