ਦੋਰਾਹਾ,ਅਮਰੀਸ਼ ਆਨੰਦ ਨਗਰ ਕੌਂਸਲ ਚੋਣਾਂ ਦੇ ਚੱਲਦੇ ਅੱਜ ਸਥਾਨਕ ਦੋਰਾਹਾ ਦੇ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਸ਼੍ਰੀਮਤੀ ਪੰਕਜ ਗੋਤਮ ਸੁਪਤਨੀ (ਪੰਕਜ ਗੋਤਮ)ਸੋਸ਼ਲ ਵਰਕਰ (ਚੋਣ ਨਿਸ਼ਾਨ ਟਰੈਕਟਰ) ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ,ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ਼੍ਰੀਮਤੀ ਪੰਕਜ ਗੋਤਮ ਨੇ ਕਿਹਾ ਵਾਰਡ ਨੰਬਰ 3 ਦੇ ਵਾਸੀਆਂ ਵੱਲੋਂ ਪੂਰਨ ਸਹਿਯੋਗ ਮਿਲ ਰਿਹਾ ਹੈ ਜਿਸ ਦੇ ਚਲਦਿਆਂ ਉਹ ਵੀ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਲਈ ਵਚਨਬੱਧ ਹੋਣਗੇ ਅਤੇ ਵਾਰਡ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਉਣਗੇ, ਆਪਣੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੇ ਹੋਏ ਆਪਣੇ ਪ੍ਰੋਗਰਾਮ ਤਹਿਤ ਡੋਰ-ਟੂ-ਡੋਰ ਹਰ ਘਰ ਨਾਲ ਰਾਬਤਾ ਕਾਇਮ ਕਰ ਰਹੇ ਹਨ, ਸਭ ਤੋਂ ਵੱਡੀ ਗੱਲ ਹੈ ਕਿਸ ਸਮਾਜ ਵਿਚ ਉਨਾਂ ਦੀ ਪਰਿਵਾਰਕ ਪੈਠ ਕਾਫੀ ਮਜਬੂਤ ਬਣੀ ਹੋਈ ਹੈ,ਜਿਸ ਕਾਰਨ ਵਾਰਡ ਦਾ ਹਰ ਘਰ ਉਨਾਂ ਨਾਲ ਜੁੜਦਾ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਕਜ ਗੋਤਮ ਨੇ ਕਿਹਾ ਸਮਾਜ ਸੇਵਾ ਮੈਨੂੰ ਵਿਰਾਸਤ ਵਿੱਚ ਮਿਲੀ ਹੈ ਸੇਵਾ ਭਾਵਨਾ ਸਾਡੇ ਪਰਿਵਾਰਿਕ ਖ਼ੂਨ ਵਿੱਚ ਹੈ ਮੈਨੂੰ ਸਾਡੇ ਪਰਿਵਾਰਿਕ ਸਬੰਧਾਂ ਕਾਰਨ ਵਾਰਡ ਵਾਸੀਆਂ ਤੋਂ ਪੂਰਨ ਰੂਪ ਵਿੱਚ ਸਹਿਯੋਗ ਮਿਲ ਰਿਹਾ ਹੈ। ਮੈਂ ਇਨਾਂ ਸਾਰਿਆਂ ਦੀ ਧੰਨਵਾਦੀ ਹਾਂ ਅਤੇ ਵਿਸ਼ਵਾਸ ਦਿਵਾਉਂਦੀ ਹਾਂ ਕਿ ਜਿਵੇਂ ਸਾਡਾ ਸਾਰਾ ਪਰਿਵਾਰ ਹਮੇਸ਼ਾ ਇਨਾਂ ਦੀ ਸੇਵਾ ਵਿਚ ਹਾਜ਼ਰ ਰਿਹਾ ਹੈ ਉਹ ਰਾਹ ਤੇ ਚੱਲਦੀ ਹੋਈ ਹਮੇਸ਼ਾਂ ਇਨਾਂ ਦੀ ਸੇਵਾ ਵਿਚ ਹਾਜ਼ਰ ਰਹਾਂਗੀ।ਓਹਨਾਂ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਆਉਣ ਵਾਲੀ 14 ਫਰਵਰੀ ਨੂੰ ਚੋਣ ਨਿਸ਼ਾਨ ਟਰੈਕਟਰ) ਤੇ ਮੋਹਰਾ ਲਗਾ ਕੇ ਕਾਮਯਾਬ ਕਰੋ ਤਾਂ ਜੋ ਵਾਰਡ 3 ਦਾ ਵਿਕਾਸ ਕਰਨ ਲਈ ਤਨ-ਮਨ ਨਾਲ ਸੇਵਾ ਕਰ ਸਕਾ.