ਵਿਧਾਇਕ ਗੋਲਡੀ ਖੰਗੂੜਾ ਦੇ ਯਤਨਾਂ ਸਦਕਾ ਕਰੀਬ 11 ਪਿੰਡਾਂ ਵਿੱਚ ਸਰਬ ਸੰਮਤੀ

ਧੂਰੀ, 26 ਦਸੰਬਰ (ਮਹੇਸ਼ ਜਿੰਦਲ) ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਦਫਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੱਧ ਤੋਂ ਵੱਧ ਸਰਬਸੰਮਤੀ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਤਹਿਤ ਕਰੀਬ 11 ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਅਤੇ ਪੰਚਾਂ ਨੂੰ ਚੁਣਿਆ ਜਾ ਚੁੱਕਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਪੁੰਨਾਂਵਾਲ ਵਿਖੇ ਬਹਾਦਰ ਸਿੰਘ ਖੰਗੂੜਾ ਸਰਪੰਚ ਅਤੇ ਮੈਂਬਰਾਂ ’ਚ ਜੋਗਿੰਦਰ ਸਿੰਘ, ਸਿੰਦਰ ਕੌਰ, ਚਰਨਜੀਤ ਸਿੰਘ, ਭਰਪੂਰ ਕੌਰ, ਗੁਰਮੀਤ ਸਿੰਘ, ਰਾਜਵਿੰਦਰ ਕੌਰ, ਕਿਰਪਾਲ ਸਿੰਘ,ਕਰਮਜੀਤ ਕੌਰ, ਕਰਨੈਲ ਸਿੰਘ ਨੂੰ ਚੁਣਿਆ ਜਾ ਚੁੱਕਾ ਹੈ ਅਤੇ ਪਿੰਡ ਰਾਜੋਮਾਜਰਾ ਵਿਖੇ ਸੰਦੀਪ ਕੌਰ ਸਰਪੰਚ ਅਤੇ ਪੰਚਾਂ ’ਚ ਕੁਲਵਿੰਦਰ ਸਿੰਘ, ਲਖਵਿੰਦਰ ਸਿੰਘ,ਭੋਲਾ ਸਿੰਘ, ਪ੍ਰੀਤਮ ਕੌਰ, ਰਾਜਵੀਰ ਕੌਰ, ਰਣਜੀਤ ਕੌਰ, ਰਾਜ ਰਾਣੀ, ਪਰਮਜੀਤ ਕੌਰ, ਜਸਮੇਲ ਕੌਰ, ਹਰਜਿੰਦਰਪਾਲ ਸਿੰਘ, ਪਰਗਟ ਸਿੰਘ, ਬਿਮਲਦੀਪ ਸਿੰਘ, ਬਲਵੀਰ ਸਿੰਘ, ਪਿੰਡ ਮੱਲੂਮਾਜਰਾ ਵਿਖੇ ਸਰਪੰਚ ਸੁਖਵਿੰਦਰ ਕੌਰ, ਪੰਚਾਂ ’ਚ ਸਰਬਨ ਸਿੰਘ, ਭਗਵੰਤ ਕੌਰ, ਆਸ਼ਾ ਰਾਣੀ,ਤਰਸੇਮ ਸਿੰਘ, ਗੇਂਦਰਾਜ, ਪਿੰਡ ਸਮੁੰਦਗੜ ਛੰਨਾਂ ’ਚ ਪਿ੍ਰਤਪਾਲ ਸਿੰਘ ਸਰਪੰਚ, ਮੈਂਬਰਾਂ ’ਚ ਪੰਮੀ ਕੌਰ, ਪੁੰਨੀ, ਰਾਣੋ, ਕਰਮਜੀਤ ਕੌਰ, ਪਰਦੀਪ ਸਿੰਘ, ਸਰਬਜੀਤ ਸਿੰਘ, ਰਣਜੀਤ ਸਿੰਘ ਅਤੇ ਪਿੰਡ ਮੀਰਹੇੜੀ ਵਿਖੇ ਸਰਪੰਚ ਨਛੱਤਰ ਕੌਰ, ਮੈਂਬਰਾਂ ’ਚ ਤਰਸਪਾਲ ਸਿੰਘ, ਮੇਲਾ ਸਿੰਘ, ਜਸਮੇਲ ਕੌਰ, ਸਰਬਜੀਤ ਕੌਰ, ਕੁਲਵਿੰਦਰ ਕੌਰ, ਕੁਲਵਿੰਦਰ ਕੁਮਾਰ, ਧਰਮ ਸਿੰਘ, ਪਿੰਡ ਜਹਾਂਗੀਰ ’ਚ ਸਰਪੰਚ ਪਰਮਿੰਦਰਪਾਲ ਸਿੰਘ, ਮੈਂਬਰਾਂ ’ਚ ਰੂਪ ਸਿੰਘ, ਕਰਮਜੀਤ ਸਿੰਘ, ਈਸ਼ਰ ਕੌਰ, ਪਰਮਜੀਤ ਕੌਰ, ਜਗਰੂਪ ਕੌਰ, ਕੁਲਵਿੰਦਰ ਕੌਰ, ਜਗਰਾਜ ਸਿੰਘ, ਹਾਕਮ ਸਿੰਘ ਅਤੇ ਜਰਨੈਲ ਸਿੰਘ, ਨਾਇਕ ਬਸਤੀ ਲੱਡਾ ਕੋਠੀ ਵਿੱਚ ਸਰਪੰਚ ਰੀਨਾ ਰਾਣੀ, ਪੰਚਾਂ ’ਚ ਬਬਲੀ, ਰਾਜ ਕੁਮਾਰ, ਮਮਤਾ ਦੇਵੀ, ਸ਼ਮਸ਼ੇਰ ਸਿੰਘ, ਸੱਤਪਾਲ, ਬਾਬੂ ਲਾਲ, ਪਿੰਡ ਘਨੌਰ ਕਲਾਂ ਵਿੱਚ ਸਰਪੰਚ ਭੀਲਾ ਸਿੰਘ,ਪੰਚ ਪ੍ਰਕਾਸ਼ ਸਿੰਘ, ਸਿੰਦਰਪਾਲ ਕੌਰ, ਪਿ੍ਰਤਪਾਲ ਸਿੰਘ, ਮਹਿੰਦਰ ਸਿੰਘ, ਸੰਦੀਪ ਕੌਰ, ਗੁਰਮੇਲ ਸਿੰਘ, ਰਾਜ ਕੁਮਾਰ ਰਾਜੂ, ਬਲਵੀਰ ਕੌਰ, ਮਨਦੀਪ ਕੌਰ ਸਮੇਤ ਮੁਕੰਮਲ ਪੰਚਾਇਤਾਂ ਚੁਣਨ ਤੋਂ ਇਲਾਵਾ ਪਿੰਡ ਫਰਵਾਹੀ ਵਿੱਚ ਸਰਪੰਚ ਰਣਜੀਤ ਸਿੰਘ, ਪੰਚ ਸਰਬਜੀਤ ਕੌਰ, ਸ਼ਬੀਨਾ, ਪਰਮਜੀਤ ਕੌਰ, ਸਲਾਮਦੀਨ, ਦੇਵੀ ਦਿਆਲ, ਹਰਜਸ ਸਿੰਘ,ਪਿੰਡ ਰੁਲਦੂ ਸਿੰਘ ਵਾਲਾ ਵਿੱਚ ਸਰਪੰਚ ਸੁਰਜੀਤ ਕੌਰ, ਪੰਚ ਗੁਰਜੰਟ ਸਿੰਘ, ਰਾਮਪਾਲ ਸਿੰਘ, ਦਲਜਿੰਦਰ ਕੌਰ, ਪਿੰਡ ਕਾਂਝਲੀ ਵਿੱਚ ਸਰਪੰਚ ਗੁਰਜੰਟ ਸਿੰਘ, ਮੈਂਬਰਾਂ ’ਚ ਅਵਤਾਰ ਸਿੰਘ, ਗੁਰਮੀਤ ਕੌਰ,ਸਰਬਜੀਤ ਕੌਰ, ਮਨਜਿੰਦਰ ਸਿੰਘ, ਗੁਰਮੀਤ ਕੌਰ ਨੂੰ ਚੁਣਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਪੰਚਾਇਤੀ ਚੋਣਾਂ ਵਿੱਚ ਪਾਰਟੀਬਾਜੀ ਤੋਂ ਉੱਪਰ ਉਠ ਕੇ ਭਾਈਚਾਰਕ ਸਾਂਝ ਬਰਕਰਾਰ ਰੱਖਦਿਆਂ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਿੰਡ ਵਿੱਚ ਧੜੇਬੰਦੀ ਪੈਦਾ ਨਾ ਕੀਤੀ ਜਾਵੇ। ਉਨ੍ਹਾਂ ਪਿਛਲੇ 15 ਸਾਲਾਂ ਦੀਆ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਤੱਕ ਕਦੇ ਵੀ ਇਨਾਂ ਪੰਚਾਇਤਾਂ ਵਿੱਚ ਸਰਬਸੰਮਤੀ ਨਹੀਂ ਹੋ ਸਕੀ। ਉਨ੍ਹਾਂ ਸਰਬਸੰਮਤੀ ਕਰਨ ਵਾਲੇ ਪਿੰਡਾਂ ਦੇ ਲੋਕਾ ਦਾ ਧੰਨਵਾਦ ਕਰਦਿਆਂ ਅਗਾਮੀ ਚੋਣਾਂ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਵੋਟਾ ਪਾਉਣ ਦੀ ਅਪੀਲ ਕੀਤੀ।‘ਫੋਟੋ ਕੈਪਸ਼ਨ - ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਦਾ ਸਨਮਾਨ ਕਰਦੇ ਹੋਏ ਵਿਧਾਇਕ ਦਲਵੀਰ ਸਿੰਘ ਗੋਲਡੀ