ਕੇਂਦਰੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਬਜਾਏ ਆਮ ਵਰਗ ਲਈ ਸੋਚੇ
- ਪੰਜਾਬ
- 12 Dec,2020
11,ਦਸੰਬਰਅਮਰੀਸ਼ ਆਨੰਦ,( ਅੰਮ੍ਰਿਤਸਰ)ਕਿਸਾਨ ਵਿਰੋਧੀ 3 ਕਨੂੰਨ ਪਾਸ ਕਰਕੇ ਭਾਜਪਾ ਸਰਕਾਰ ਦਾ ਸਮੁੱਚੀ ਦੁਨੀਆਂ ਵਿਚ ਵਿਰੋਧ ਹੋ ਰਿਹਾ ਹੈ, ਦੇਸ਼ ਵਾਸੀ ਸਾਰੇ ਮਿਲ ਕੇ ਇਹਨਾਂ ਕਾਲੇ ਕਾਨੂੰਨਾਂ ਦੇ ਅੰਦੋਲਨ ਵਿਚ ਪੂਰੀ ਤਰਾਂ ਡੱਟ ਕੇ ਸਹਿਯੋਗ ਦੇ ਰਹੇ ਹਨ. ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਜਲਦੀ ਹੋ ਸਕੇ ਇਹਨਾਂ ਤਿੰਨੋ ਕਾਲੇ ਕਾਨੂੰਨਾਂ ਨੂੰ ਵਾਪਿਸ ਲੈਣਾ ਚਾਹੀਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਾਰੀ ਜਨ ਸੇਵਾ ਸਮਿਤੀ ਉਥਾਨ ਪੰਜਾਬ ਦੀ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸੰਗੀਤ ਵਿਭਾਗ ਦੀ ਵਿਦਿਆਰਥਣ "ਮਨਪ੍ਰੀਤ ਕੌਰ" ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਬਜਾਏ ਆਮ ਲੋਕਾਂ ਦਾ ਸੋਚਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਦੱਬਣ ਨੂੰ ਫਿਰਦੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਹੀਂ ਲੈਣਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਕਿਸਾਨ ਕੋਲ ਜਮੀਨ ਹੀ ਨਾ ਰਹੀ ਤਾਂ ਦੇਸ਼ ਦੇ ਲੋਕ ਰੋਟੀ ਕਿਥੋਂ ਖਾਣਗੇ।
Posted By:
