ਸੁਖਬੀਰ ਬਾਦਲ ਦਾ 13 ਨੁਕਾਤੀ ਪੋ੍ਗਰਾਮ ਨਵੇਂ ਪੰਜਾਬ ਦੀ ਲੀਹ - ਮੇਹਰਬਾਨ, ਗਿੱਲ ,ਡਾ. ਜਸਪ੍ਰੀਤ ਬੀਜਾ
- ਪੰਜਾਬ
- 04 Aug,2021

ਦੋਰਾਹਾ, (ਅਮਰੀਸ਼ ਆਨੰਦ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਦੀ ਬਿਹਤਰੀ ਅਤੇ ਵਿਕਾਸ ਸਬੰਧੀ ਦਿੱਤੇ ਗਏ 13 ਨੂਕਾਤੀ ਪੋ੍ਗਰਾਮ ਦੀ ਸ਼ੋ੍ਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਸ. ਈਸ਼ਰ ਸਿੰਘ ਮੇਹਰਬਾਨ ਅਤੇ ਸਮੂਹ ਅਕਾਲੀ ਬਸਪਾ ਵਰਕਰਾਂ ਵੱਲੋਂ ਭਰਵੀਂ ਸ਼ਲਾਘਾ ਕੀਤੀ ਗਈ। ਸ਼ੋ੍ਮਣੀ ਅਕਾਲੀ ਦਲ ਦੀ ਪੀ.ਏ.ਸੀ ਕਮੇਟੀ ਮੈਂਬਰ ਸ.ਹਰਜੀਵਨਪਾਲ ਸਿੰਘ ਗਿੱਲ ਤੇ ਸ਼ੋ੍ਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਸ.ਈਸ਼ਰ ਸਿੰਘ ਮੇਹਰਬਾਨ ਦੀ ਅਗਵਾਈ ਹੇਠ ਇਕੱਠੇ ਹੋਏ ਪਾਰਟੀ ਦੇ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਇਸ ਐਲਾਨ ਨੂੰ ਨਵੇਂ ਪੰਜਾਬ ਦੀ ਨਵੀਂ ਲੀਹ ਕਰਾਰ ਦਿੱਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਗਿੱਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਇਹ 13 ਸੂਤਰੀ ਰੋਡ ਮੈਪ ਪੰਜਾਬ ਦੇ ਹਰ ਵਰਗ ਦੇ ਲੋਕਾਂ ਲਈ ਵੱਡਾ ਤੋਹਫ਼ਾ ਹੈ। ਬੀਬੀ ਖੀਵੀ ਰਸੋਈ ਯੋਜਨਾ ਤਹਿਤ ਹਰ ਨੀਲੇ ਕਾਰਡ ਧਾਰਕ ਮਹਿਲਾਵਾਂ ਨੂੰ 2,000 ਰੁਪਏ ਪ੍ਰਤੀ ਮਹੀਨਾ , ਹਰੇਕ ਵਰਗ ਨੂੰ 400 ਯੂਨਿਟ ਬਿਜਲੀ ਮੁਫ਼ਤ ਕਰਨਾ, ਸਰਕਾਰੀ ਨੌਕਰੀਆਂ 'ਚ 50 ਫ਼ੀਸਦੀ ਮਹਿਲਾ ਰਿਜ਼ਰਵੇਸ਼ਨ ਕਰਨਾ , ਆਉਣ ਵਾਲੇ 5 ਸਾਲਾਂ 'ਚ ਇਕ ਲੱਖ ਸਰਕਾਰੀ ਨੌਕਰੀਆਂ ਬਹਾਲ ਕਰਨਾ, ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਦਿਆਂ 10 ਲੱਖ ਰੁਪਏ ਦਾ ਸਿਹਤ ਬੀਮਾ, ਕਿਸਾਨਾਂ ਨੂੰ ਖੇਤੀ ਅਤੇ ਟਰੈਕਟਰ ਖਾਤਰ 10 ਰੁਪਏ ਸਸਤਾ ਡੀਜ਼ਲ, ਵਿਦਿਆਰਥੀਆਂ ਨੂੰ ਉੱਚ ਸਿੱਖਿਆ ਲਈ ਦੇਸ਼ ਅਤੇ ਵਿਦੇਸ਼ ਵਾਸਤੇ 10 ਲੱਖ ਬਗੈਰ ਵਿਆਜ ਲੋਨ ਸਮੇਤ ਕਈ ਅਹਿਮ ਐਲਾਨ ਕੀਤੇ, ਜਿਸ ਨਾਲ ਲੋਕਾਂ 'ਚ ਦੀਵਾਲੀ ਵਰਗਾ ਖੁਸ਼ੀ ਦਾ ਮਾਹੋਲ ਬਣ ਗਿਆ ਹੈ। ਇਸ ਮੌਕੇ ਸ. ਈਸ਼ਰ ਸਿੰਘ ਮੇਹਰਬਾਨ ਹਰਜੀਵਨ ਪਾਲ ਸਿੰਘ ਗਿੱਲ, ਹਲਕਾ ਪਾਇਲ ਦੇ ਅਕਾਲੀ ਬਸਪਾ ਗਠਜੋੜ ਦੇ ਸਭਾਵੀ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ, ਗੁਰਵਿੰਦਰ ਸਿੰਘ ਬੱਬਰ, ਪ੍ਰਿੰਸ ਬੱਬਰ, ਯੂਥ ਆਗੂ ਗੁਰਦੀਪ ਸਿੰਘ ਬਾਵਾ,ਰਾਮ ਸਿੰਘ ਗੋਗੀ ਵਿੱਕੀ ਮਹਾਰਾਜਾ ਜਗਦੀਪ ਲਹਿਲ ਸੁਖਚੈਨ ਸੁਖ ਨਵਨੀਤ ਰਾਮਪੁਰ ਰਾਮ ਸਿੰਘ ਪਰਮਿੰਦਰ ਸਿੰਘ ਰਣਜੀਤ ਸਿੰਘ ਬਹਾਦਰ ਸਿੰਘ ਕਟਾਨਾ ਸਾਹਿਬ ਰਿੰਕੂ ਬੇਗੋਵਾਲ ਗੁਰਿੰਦਰ ਕਲਸੀ ਜੱਸੀ ਬੇਗੋਵਾਲ ,ਨਵੀਨ ਖੰਨਾ,ਵਿਪਨ ਸੇਠੀ ਕੌਂਸਲਰ ਤੋਂ ਇਲਾਵਾਂ ਸਮੂਹ ਅਕਾਲੀ ਬਸਪਾ ਵਰਕਰ ਹਾਜ਼ਿਰ ਸਨ.
Posted By:
