ਦੋਸਤ ਨੇ ਕੀਤਾ ਦੋਸਤ ਦਾ ਕਤਲ, ਪੁਲਸ ਵੱਲੋਂ ਮੁੱਕਦਮਾ ਦਰਜ
- ਪੰਜਾਬ
- 30 Mar,2020
ਧੂਰੀ,30 ਮਾਰਚ (ਮਹੇਸ਼ ਜਿੰਦਲ) ਨੇੜਲੇ ਪਿੰਡ ਈਸੀ ਵਿਖੇ ਲੰਘੀ ਸ਼ਾਮ ਇਕ ਵਿਅਕਤੀ ਦਾ ਕਤਲ ਹੋ ਜਾਣ ਸੰਬੰਧੀ ਪੁਲਸ ਵੱਲੋਂ ਮਾਮਲਾ ਦਰਜ਼ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਈਸੀ ਦਾ ਬਲਦੇਵ ਸਿੰਘ ਉਰਫ ਬੇਗੋ (40) ਪੁੱਤਰ ਸਰਵਣ ਸਿੰਘ ਲੰਘੀ ਦੇਰ ਸ਼ਾਮ ਪਿੰਡ ਵਿਚ ਹੀ ਟੈਂਟ ਦੀ ਦੁਕਾਨ ਕਰਦੇ ਆਪਣੇ ਦੋਸਤ ਬਿੱਲੂ ਖਾਨ ਨੂੰ ਮਿਲਣ ਗਿਆ ਸੀ, ਜਿੱਥੇ ਉਨਾਂ ਦਾ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਿਆ ਅਤੇ ਤਹਿਸ਼ ’ਚ ਆਏ ਬਿੱਲੂ ਖਾਨ ਨੇ ਬਲਦੇਵ ਸਿੰਘ ਦੇ ਸਿਰ ਵਿਚ ਰਾੜ ਮਾਰੀ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੰਪਰਕ ਕਰਨ ’ਤੇ ਥਾਣਾ ਸਦਰ ਧੂਰੀ ਦੀ ਪੁਲਸ ਨੇ ਦੱਸਿਆ ਕਿ ਮਿ੍ਰਤਕ ਦੇ ਭਰਾ ਜਗਦੇਵ ਸਿੰਘ ਦੇ ਬਿਆਨ ਦੇ ਆਧਾਰ ’ਤੇ ਬਿੱਲੂ ਖਾਨ ਖਿਲਾਫ ਕਤਲ ਦੇ ਦੋਸ਼ ਹੇਠ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।