ਚੰਦਰਯਾਨ-2 ਦਾ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰ ਤੋਂ ਧਰਤੀ ਨਾਲੋਂ ਸੰਪਰਕ ਟੁੱਟਾ

ਚੰਦਰਯਾਨ-2 ਦੀ 47 ਦਿਨਾਂ ਦੀ ਯਾਤਰਾ ਤੋਂ ਬਾਅਦ ਚੰਦਰਮਾ ਦੀ ਸਤਹਿ ਤੋਂ ਮਹਿਜ਼ 2.1 ਕਿਲੋਮੀਟਰ ਦੂਰ ਤੋਂ ਚੰਦਰਯਾਨ ਦਾ ਧਰਤੀ ਨਾਲੋਂ ਸੰਪਰਕ ਟੁੱਟ ਗਿਆ । ਇਸਰੋ ਨੇ ਕਿਹਾ ਕਿ ਸ਼ੁਰੂਆਤ ਵਿੱਚ ਸਭ ਕੁਝ ਠੀਕ ਸੀ ਪਰ ਚੰਦਰਮਾ ਦੀ ਸਤਹਿ ਦੇ ਆਖ਼ਰੀ 2.1 ਕਿਲੋਮੀਟਰ ਪਹਿਲਾਂ ਉਹਨਾਂ ਦਾ ਚੰਦਰਯਾਨ ਨਾਲੋਂ ਸੰਪਰਕ ਟੁੱਟ ਗਿਆ ।ਅਮਰੀਕਾ, ਰੂਸ ਅਤੇ ਚੀਨ ਹੁਣ ਤੱਕ ਚੰਦਰਮਾ 'ਤੇ ਆਪਣੇ ਪੁਲਾੜੀ ਵਾਹਨਾਂ ਦੀ ਸਾਫਟ ਲੈਂਡਿੰਗ ਕਰਵਾ ਸਕੇ ਹਨ ਅਤੇ ਭਾਰਤ ਇਸ ਕੜੀ ਵਿਚ ਚੌਥਾ ਦੇਸ਼ ਬਨਣ ਤੋਂ ਦੋ ਕਦਮ ਦੂਰ ਰਹੀ ਗਿਆ l ਚੰਦਰਯਾਨ-2 ਦਾ ਧਰਤੀ ਨਾਲੋਂ ਸੰਪਰਕ ਟੁੱਟਣ 'ਤੇ ਇਸਰੋ ਚੀਫ ਭਾਵੁਕ ਹੋ ਗਏ ਜਿਸ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗਲੇ ਲਗਾ ਕੇ ਹਿੰਮਤ ਦਿੱਤੀ l ਪ੍ਰਧਾਨ ਮੰਤਰੀ ਮੋਦੀ ਨੇ ਵਿਗਿਆਨੀਆਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਉਤਾਰ-ਚੜਾਅ ਕਿਸੇ ਵੀ ਵੱਡੇ ਮਿਸ਼ਨ ਦਾ ਹਿੱਸਾ ਹਨ ।