ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸ. ਹਰਜੀਤ ਸਿੰਘ ਵਲੋਂ ‘ਦੋ ਸਾਲਾ ਪੱਤਰ ਵਿਹਾਰ ਕੋਰਸ’ ਅਤੇ ‘ਸਿੱਖ ਫੁਲਵਾੜੀ’ ਬਾਰੇ ਜਾਣਕਾਰੀ
- ਪੰਜਾਬ
- 19 Feb,2025

ਸਿੱਖ ਮਿਸ਼ਨਰੀ ਕਾਲਜ (ਰਜਿ:) ਲੁਧਿਆਣਾ ਦੇ ਚੇਅਰਮੈਨ ਸ. ਹਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਦੋ ਸਾਲਾ ਪੱਤਰ ਵਿਹਾਰ ਕੋਰਸ’ ਅਤੇ ਮਾਸਿਕ ‘ਸਿੱਖ ਫੁਲਵਾੜੀ’ ਰਸਾਲਾ ਗੁਰਮਤਿ ਸਿੱਖਿਆ ਦੇ ਪ੍ਰਸਾਰ ਵਲੋਂ ਇੱਕ ਵੱਡਾ ਉਪਰਾਲਾ ਹੈ।
‘ਸਿੱਖ ਫੁਲਵਾੜੀ’, ਜੋ ਕਿ ਹਿੰਦੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹੁੰਦਾ ਹੈ, ਗੁਰਮਤਿ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਮਾਸਿਕ ਰਸਾਲਾ ਹੁਣ SMC ਔਨਲਾਈਨ ਐਪ ਰਾਹੀਂ ਵੀ ਉਪਲਬਧ ਹੈ.
‘ਦੋ ਸਾਲਾ ਪੱਤਰ ਵਿਹਾਰ ਕੋਰਸ’ ਵਿੱਚ ਤਿੰਨ-ਤਿੰਨ ਮਹੀਨਿਆਂ ਦੇ 8 ਹਿੱਸੇ ਸ਼ਾਮਲ ਹਨ। ਜੇਕਰ ਵਿਦਿਆਰਥੀ ਰੋਜ਼ਾਨਾ 30 ਮਿੰਟ ਪੜ੍ਹਾਈ ਲਈ ਨਿਕਾਲਣ, ਤਾਂ ਇਹ ਕੋਰਸ ਦੋ ਸਾਲਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। ਕੋਰਸ ਪੂਰਾ ਕਰਨ ‘ਤੇ ਵਿਦਿਆਰਥੀ ਇੱਕ ਵਿਸ਼ੇਸ਼ ਲਾਇਬ੍ਰੇਰੀ ਪ੍ਰਾਪਤ ਕਰਦੇ ਹਨ, ਜੋ ਕਿ ਉਨ੍ਹਾਂ ਦੀ ਗੁਰਮਤਿ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ।
‘ਦੋ ਸਾਲਾ ਪੱਤਰ ਵਿਹਾਰ ਕੋਰਸ’ ਵਿੱਚ ਦਾਖਲਾ SMC ਔਨਲਾਈਨ ਐਪ ਰਾਹੀਂ ਵੀ ਲਿਆ ਜਾ ਸਕਦਾ ਹੈ। ਸ. ਹਰਜੀਤ ਸਿੰਘ ਨੇ ਕਿਹਾ ਕਿ “ਗੁਰਮਤਿ ਪ੍ਰਚਾਰ ਲਈ ਇਹ ਜ਼ਰੂਰੀ ਹੈ ਕਿ ‘ਸਿੱਖ ਫੁਲਵਾੜੀ’ ਹਰ ਘਰ ਵਿੱਚ ਪਹੁੰਚੇ ਅਤੇ ਹਰ ਸਿੱਖ ਵਿਦਿਆਰਥੀ ‘ਦੋ ਸਾਲਾ ਪੱਤਰ ਵਿਹਾਰ ਕੋਰਸ’ ਕਰੇ।”
ਵਧੇਰੇ ਜਾਣਕਾਰੀ ਲਈ, ਸਿੱਖ ਮਿਸ਼ਨਰੀ ਕਾਲਜ ਦੇ ਮੁੱਖ ਦਫ਼ਤਰ ਨਾਲ 99144-21815 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Posted By:

Leave a Reply