ਤਲਵੰਡੀ ਸਾਬੋ 25 ਜੁਲਾਈ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਅੰਦਰ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਤਲਵੰਡੀ ਸਾਬੋ ਦੇ ਸਿਹਤ ਸਹੂਲਤਾਂ ਪ੍ਰਦਾਨ ਕਰਵਾ ਰਹੇ ਡਾਕਟਰ ਗੁਰਮੇਲ ਸਿੰਘ ਦੇ ਨੋਜਵਾਨ ਪੁੱਤਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਗੁਰਮੇਲ ਸਿੰਘ ਦੇ ਬੇਟਾ ਗੁਰਪਿਆਰ ਸਿੰਘ (23 ਸਾਲ) ਜੋ ਕਿ ਇਕ ਵੈਟਰਨਰੀ ਡਿਗਰੀ ਹੋਲਡਰ ਬਹੁਤ ਹੀ ਮਿਲਣਸਾਰ ਨੌਜਵਾਨ ਸੀ ਜਿਸਨੂੰ ਅੱਜ ਸਵੇਰੇ ਹੀ ਆਪਣੇ ਕਲੀਨਿਕ 'ਤੇ ਅਚਾਨਕ ਹੀ ਦਿਲ ਦਾ ਦੌਰਾ ਪੈ ਗਿਆ। ਜਦੋਂ ਉਸਨੂੰ ਤਲਵੰਡੀ ਸਾਬੋ ਦੇ ਇਕ ਨਿਜੀ ਹਸਪਤਾਲ 'ਚ ਲਿਜਾਇਆ ਗਿਆ ਤਾਂ ਉਥੇ ਡਾਕਟਰਾਂ ਵਲੋਂ ਉਸਨੂੰ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ। ਦੱਸ ਦੇਈਏ ਕਿ ਉਕਤ ਨੌਜਵਾਨ ਉਘੇ ਸਮਾਜ ਸੇਵੀ ਸੁਖਜਿੰਦਰ ਸਿੰਘ ਸੁੱਖਾ ਬਾਘਾ ਦੇ ਤਾਏ ਦਾ ਪੋਤਰਾ ਸੀ ਅਤੇ ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਹਰਭਜਨ ਸਿੰਘ ਖਾਲਸਾ ਦੇ ਨਜ਼ਦੀਕੀ ਰਿਸ਼ਤੇਦਾਰ ਸਨ।ਇਸ ਮੌਕੇ ਪਰਿਵਾਰ ਨਾਲ ਸ਼ਹਿਰ ਦੀਆਂ ਮੋਹਤਬਰ ਸ਼ਖਸੀਅਤਾਂ ਦੇ ਨਾਲ-ਨਾਲ ਖੁਸ਼ਬਾਜ ਸਿੰਘ ਜਟਾਣਾ ਪ੍ਰਧਾਨ ਕਾਂਗਰਸ ਬਠਿੰਡਾ ਦਿਹਾਤੀ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਨਗਰ ਪੰਚਾਇਤ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ, ਦਮਦਮਾ ਸਾਹਿਬ ਪ੍ਰੈੱਸ ਕਲੱਬ ਵੱਲੋਂ ਪ੍ਰਧਾਨ ਰਣਜੀਤ ਸਿੰਘ ਰਾਜੂ, ਸੀਨੀਅਰ ਕਾਂਗਰਸੀ ਆਗੂ ਸ ਬਲਵੀਰ ਸਿੰਘ ਸਿੱਧੂ, ਜਗਦੇਵ ਸਿੰਘ ਜੱਜਲ ਸੀਨੀਅਰ ਯੂਥ ਕਾਂਗਰਸ ਆਗੂ,ਬਰਿੰਦਰਪਾਲ ਮਹੇਸ਼ਵਰੀ ਸਮਾਜ ਸੇਵਕ, ਭਗਵਾਨ ਦਾਸ ਗਰਗ, ਗੁਰਮੇਲ ਸਿੰਘ ਘਈ, ਗੁਰੂ ਹਰਗੋਬਿੰਦ ਸਕੂਲ ਲਹਿਰੀ ਦੇ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ, ਮਾਸਟਰ ਲਖਵੀਰ ਸਿੰਘ ਸਿੱਧੂ, ਮਾਸਟਰ ਜਸਪਾਲ ਸਿੰਘ ਗਿੱਲ ਆਦਿ ਨੇ ਦੁੱਖ ਸਾਂਝਾ ਕੀਤਾ।