ਧੂਰੀ,17 ਅਕਤੂਬਰ (ਮਹੇਸ਼ ਜਿੰਦਲ) ਧੂਰੀ ਵਿਖੇ ਸੁਹਾਗਣਾਂ ਵੱਲੋਂ ਕਰਵਾਚੌਥ ਦਾ ਤਿਉਹਾਰ ਬੜੇ ਉਤਸ਼ਾਹਪੂਰਵਕ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਟਲਾਂ, ਰਿਜ਼ੋਰਟ, ਪਾਰਕਾਂ ਵਿੱਚ ਇਕੱਤਰ ਹੋਈਆਂ ਸੁਹਾਗਣਾਂ ਨੇ ਆਪੋ-ਆਪਣੇ ਢੰਗ ਤਰੀਕਿਆਂ ਨਾਲ ਕਰਵਾਚੌਥ ਮਨਾਇਆ। ਇਸੇ ਲੜੀ ਵਿੱਚ ਰਤਨਾ ਰਿਜ਼ੋਰਟ ਵਿੱਚ ਕਰਵਾਏ ਇੱਕ ਵਿਸ਼ੇਸ਼ ਪ੍ਰੋਗਰਾਮ ਵਿੱਚ ਇਕੱਤਰ ਹੋਈਆਂ ਸੁਹਾਗਣਾਂ ਵੱਲੋਂ ਜਿੱਥੇ ਗਿੱਧਾ-ਭੰਗੜਾ ਪਾ ਕੇ ਜਸ਼ਨ ਮਨਾਏ ਗਏ, ਉੱਥੇ ਹੀ ਵੱਖ-ਵੱਖ ਤਰਾਂ੍ਹ ਦੀਆਂ ਗੇਮਾਂ ਵਿੱਚ ਭਾਗ ਲੈ ਕੇ ਉਹਨਾਂ ਵੱਲੋਂ ਆਪਣਾ ਮਨੋਰੰਜਨ ਵੀ ਕੀਤਾ ਗਿਆ। ਕਰਵਾਚੌਥ ਦੀ ਕਹਾਣੀ ਸੁਣਨ ਉਪਰੰਤ ਵੱਖ-ਵੱਖ ਤਰਾਂ੍ਹ ਦੀਆਂ ਖੇਡਾਂ ਖੇਡ ਕੇ ਕਰਵਾਏ ਮੁਕਾਬਲਿਆਂ ਵਿੱਚ ਮਿਸਜ਼ ਨੀਲਮ ਵਿੱਗ ਧਰਮਪਤਨੀ ਸ਼੍ਰੀ ਦੀਪਕ ਕੁਮਾਰ ਨੇ ਮਿਸਜ਼ ਕਰਵਾਚੌਥ ਕੁਵੀਨ ਦਾ ਖਿਤਾਬ ਜਿੱਤਿਆ। ਇਸ ਮੌਕੇ ਸਰੂਚੀ, ਜਿੰਮੀ, ਰਾਖੀ, ਰਚਨਾ ਗੁਪਤਾ, ਪੂਜਾ, ਮੋਹਿਤਾ ਨੇ ਨੀਲਮ ਵਿੱਗ ਨੂੰ ਮਿਸਜ਼ ਕਰਵਾਚੌਥ ਕੁਵੀਨ ਚੁਣੇ ਜਾਣ `ਤੇ ਵਧਾਈ ਦਿੱਤੀ।