ਰੱਬ ਦੀ ਨਿਰਾਜਗੀ

ਪੱਲਾ ਵਹਿਮ ਭਰਮ ਦਾ ਫੜ ਕੇ,ਬਹਿ ਗਏ ਰੱਬ ਵੀ ਗੁੱਸੇ ਕਰਕੇ,ਜਾਵੇ ਅਕਲ ਰੇਤੇ ਵਿੱਚ ਗੁੜਦੀ,ਕਿਓ ਦੁਨੀਆਂ ਪੈਸੇ ਵੱਲ ਨੂੰ ਮੁੜਦੀ।ਕਾਬੂ ਮਨ ਆਪਣੇ ਤੇ ਪਾਓ,ਨਾ ਪਰਾਏ ਧਨ ਤੇ ਹੱਕ ਜਤਾਓ,ਮੋਹ ਦੀ ਮਾਇਆ ਦਾ ਕੀ ਕਰਨਾ,ਖਾਲੀ ਆ ਕੇ ਖਾਲੀ ਹੀ ਮਰਨਾ।ਦਿਨ ਖੁਸ਼ੀ ਦੇ ਜਦੋਂ ਮਨਾਉਂਦੇ,ਚੰਗੇ ਕਰਮ ਨੇ ਲੋਕ ਭੁਲਾਉਂਦੇ,ਮਾੜਾ ਵਕਤ ਜਦੋਂ ਕੋਈ ਆਵੇ,ਕਿਓ ਮਾੜੇ ਕਰਮਾਂ ਵਾਲਾ ਕਹਾਵੇ।ਛੱਡ ਦਿੱਤਾ ਰੱਬ ਨੂੰ ਬੇ- ਕਸੂਰੇ,ਲਗਾ ਕੇ ਨਕਲੀ ਬਾਬੇ ਮੂਹਰੇ,ਇਨ੍ਹਾਂ ਨੇ ਮੱਤ ਲੋਕਾਂ ਦੀ ਮਾਰੀ,ਭੁੱਲੀ ਰੱਬ ਨੂੰ ਦੁਨੀਆਂ ਸਾਰੀ।ਬਸ ਰੱਖੀਂ ਰੱਬਾ ਵਲਦੇ ਚੁੱਲ੍ਹੇ,ਸੋਪਾਲ ਦਿਨ ਨਾ ਮਾੜੇ ਭੁੱਲੇ,ਕਰਦੀ ਦੁਨੀਆਂ ਜਦੋਂ ਕਿਨਾਰਾ,ਓਥੇ ਰੱਬ ਹੀ ਬਣੇ ਸਹਾਰਾ।ਲੇਖਕ- ਕਮਲ ਸੋਪਾਲ