ਰਾਮਗੜ੍ਹੀਆ ਗਰ੍ਲ੍ਸ ਸੀਨੀਅਰ ਸੈਕੰਡਰੀ ਸਕੂਲ ਵਿਖੇ 1ਰੋਜ਼ਾ ਸਿਲਾਈ ਕਟਾਈ ਦਾ ਕੈੰਪ ਆਯੋਜਿਤ

ਲੁਧਿਆਣਾ(ਆਨੰਦ)ਲੁਧਿਆਣਾ ਦੇ ਰਾਮਗੜ੍ਹੀਆ ਗਰ੍ਲ੍ਸ ਸੀਨੀਅਰ ਸੈਕੰਡਰੀ ਸਕੂਲ ਮਿੱਲਰਗੰਜ,ਵਿਖੇ ਮੈਨਜਮੈਂਟ ਦੇ ਪ੍ਰਧਾਨ ਸ.ਰਣਜੋਧ ਸਿੰਘ ਤੇ ਸਕੂਲ ਦੇ ਸੈਕਟਰੀ ਸ.ਗੁਰਚਰਨ ਸਿੰਘ ਲੋਟੇ ਦੀ ਅਗਵਾਈ ਹੇਠ ਤੇ ਪ੍ਰਿੰਸੀਪਲ ਮਨਦੀਪ ਕੌਰ ਦੇ ਯਤਨਾਂ ਸਦਕਾ ਸਕੂਲ ਵਿਚ 1ਰੋਜ਼ਾ ਸਿਲਾਈ ਕਟਾਈ ਦਾ ਕੈੰਪ ਆਯੋਜਿਤ ਕੀਤਾ ਗਿਆ,ਇਸ ਵਿਸ਼ੇਸ਼ ਕੈੰਪ ਦੌਰਾਨ ਸਲਾਈ ਕਟਾਈ ਦੇ ਵਿਸ਼ੇ ਚ ਨਿਪੁਣ ਮੈਡਮ ਪਰਵਿੰਦਰ ਕੌਰ ਵਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਿਲਾਈ ਕਟਾਈ ਨਾਲ ਸਬੰਧਿਤ ਬਰੀਕੀਆਂ ਵਾਰੇ ਸੰਖੇਪ ਜਾਣਕਾਰੀ ਦਿਤੀ ਗਈ,ਇਸ ਵਿਸ਼ੇਸ਼ ਮੌਕੇ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਸਿਖਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਵੈ ਰੁਜ਼ਗਾਰ ਨਾਲ ਲੜਕੀਆਂ ਨਰੋਏ ਸਮਾਜ ਦੀ ਸਿਰਜਣਾ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ। ਇਸ ਮੌਕੇ ਸਕੂਲ ਮੈਨਜਮੈਂਟ ਦੇ ਪ੍ਰਧਾਨ ਸ.ਰਣਜੋਧ ਸਿੰਘ ਤੇ ਸਕੂਲ ਦੇ ਸੈਕਟਰੀ ਸ.ਗੁਰਚਰਨ ਸਿੰਘ ਲੋਟੇ ਨੇ ਸਕੂਲ ਅਧਿਆਪਕਾਂ ਵਲੋਂ ਪੜਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਲਈ ਪ੍ਰੇਰਿਤ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਦੀ ਪੁਰਜੋਰ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਵਧੀਆ ਸਮਾਜ ਸੇਵਾ ਦੇ ਕਾਰਜ ਸਮੁੱਚੇ ਸਮਾਜ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ।ਇਸ ਮੌਕੇ ਸਕੂਲ ਮੈਨਜਮੈਂਟ ਦੇ ਪ੍ਰਧਾਨ ਸ.ਰਣਜੋਧ ਸਿੰਘ ਤੇ ਸਕੂਲ ਦੇ ਸੈਕਟਰੀ ਸ.ਗੁਰਚਰਨ ਸਿੰਘ ਲੋਟੇ ਤੇ ਪ੍ਰਿੰਸੀਪਲ ਮਨਦੀਪ ਕੌਰ ਨੇ ਨੂੰ ਸਿੱਖਿਆਰਥਣਾਂ ਨੂੰ ਅਸ਼ੀਰਵਾਦ ਦੇ ਕੇ ਉਨਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ ਲਈ ਪੇ੍ਰਿਤ ਕੀਤਾ।ਅੰਤ ਵਿਚ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਇਸ ਸਫਲ ਕਾਰਜ ਲਈ ਮੈਡਮ ਪਰਵਿੰਦਰ ਕੌਰ ਤੇ ਸਮੁਚੇ ਸਟਾਫ ਦਾ ਧੰਨਵਾਦ ਕੀਤਾ,ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।