ਇਸ ਵਾਰ ਦੀ ਚੋਣ ਬੇਈਮਾਨ ਬਨਾਮ ਇਮਾਨਦਾਰ ਵਿਚਕਾਰ ਹੋਵੇਗੀ : ਕ੍ਰਿਸ਼ਨ ਕੁਕਰੇਜਾ

ਇਸ ਵਾਰ ਦੀ ਚੋਣ ਬੇਈਮਾਨ ਬਨਾਮ ਇਮਾਨਦਾਰ ਵਿਚਕਾਰ ਹੋਵੇਗੀ : ਕ੍ਰਿਸ਼ਨ ਕੁਕਰੇਜਾ

ਰਾਜਪੁਰਾ,17 ਸਤੰਬਰ (ਰਾਜੇਸ਼ ਡਾਹਰਾ )— ਸਾਲ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਰਾਜਪੁਰਾ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗ ਪਈਆਂ ਹਨ। ਇਸੇ ਕੜੀ ਤਹਿਤ ਕ੍ਰਿਸ਼ਨ ਕੁਕਰੇਜਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਮੀਟਿੰਗਾਂ ਨੂੰ ਕ੍ਰਿਸ਼ਨ ਕੁਕਰੇਜਾ ਵੱਲੋਂ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
 

ਇਸੇ ਮੁਹਿੰਮ ਤਹਿਤ ਭਾਰਤੀ ਯੂਨੀਅਨ ਆਟੋ ਅਤੇ ਡਾਲਾ ਬਾਡੀ ਯੂਨੀਅਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਯੂਨੀਅਨ ਨਾਲ ਜੁੜੇ ਆਟੋ ਚਾਲਕਾਂ ਅਤੇ ਡਾਲਾ ਬਾਡੀ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਸਥਾਨਕ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਮੌਕੇ ਆਟੋ ਯੂਨੀਅਨ ਅਤੇ ਆਟੋ ਡਾਲਾ ਯੂਨੀਅਨ ਦੇ ਪ੍ਰਧਾਨ ਸੁੱਚਾ ਸਿੰਘ, ਦਿਆਲ ਸਿੰਘ ਅਤੇ ਸ਼ਾਮ ਸਿੰਘ ਵੱਲੋਂ ਕ੍ਰਿਸ਼ਨ ਕੁਕਰੇਜਾ ਦਾ ਨਿੱਘਾ ਸਵਾਗਤ ਕੀਤਾ ਗਿਆ। ਯੂਨੀਅਨ ਆਗੂਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕ੍ਰਿਸ਼ਨ ਕੁਕਰੇਜਾ ਨੂੰ ਪੂਰਾ ਸਾਥ ਅਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਕ੍ਰਿਸ਼ਨ ਕੁਕਰੇਜਾ ਨੇ ਕਿਹਾ ਕਿ ਆਉਣ ਵਾਲੀ 2027 ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਉਹ ਹਲਕਾ ਰਾਜਪੁਰਾ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਦੀ ਚੋਣ ਬੇਈਮਾਨ ਬਨਾਮ ਇਮਾਨਦਾਰ ਵਿਚਕਾਰ ਹੋਵੇਗੀ, ਜਿਸ ਵਿੱਚ ਲੋਕ ਆਪਣਾ ਫੈਸਲਾ ਕਰਨਗੇ।

ਉਨ੍ਹਾਂ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਵਪਾਰਕ ਵਰਗਾਂ ਨਾਲ ਮੀਟਿੰਗਾਂ ਦਾ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਮੀਟਿੰਗ ਦੌਰਾਨ ਆਟੋ ਚਾਲਕਾਂ ਅਤੇ ਡਾਲਾ ਬਾਡੀ ਨਾਲ ਜੁੜੇ ਲੋਕਾਂ ਨੇ ਆਪਣੇ ਕੰਮਕਾਜ ਨਾਲ ਸਬੰਧਤ ਸਮੱਸਿਆਵਾਂ ਅਤੇ ਮੰਗਾਂ ਕ੍ਰਿਸ਼ਨ ਕੁਕਰੇਜਾ ਦੇ ਸਾਹਮਣੇ ਰੱਖੀਆਂ। ਉਨ੍ਹਾਂ ਵੱਲੋਂ ਲੋਕਾਂ ਦੀਆਂ ਗੱਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਅੱਗੇ ਵੀ ਸੰਵਾਦ ਜਾਰੀ ਰੱਖਣ ਦੀ ਗੱਲ ਆਖੀ ਗਈ।ਇਸ ਮੌਕੇ ਐਨ.ਡੀ. ਅਰੋੜਾ, ਰਾਜਕੁਮਾਰ ਅਤੇ ਭੁਪਿੰਦਰ ਸ਼ਰਮਾ ਸਮੇਤ ਹੋਰ ਸਾਥੀ ਹਾਜ਼ਰ ਸਨ।