ਦੋਰਾਹਾ, ਅਮਰੀਸ਼ ਆਨੰਦ, ਅੱਜ ਸਵੇਰੇ ਟੋਕੀਓ ਉਲੰਪਿਕ ਵਿਚ ਭਾਰਤੀ ਹਾਕੀ ਟੀਮ ਦੀ ਜਰਮਨੀ ਨਾਲ ਹੋਈ ਜ਼ਬਰਦਸਤ ਟੱਕਰ 'ਚ 5 - 4 ਨਾਲ ਜੇਤੂ ਰਹੀ ਅਤੇ ਉਲੰਪਿਕ ਖੇਡਾਂ ਵਿਚ ਕਾਂਸੇ ਦਾ ਤਗਮਾ ਜਿੱਤਿਆ,ਇਸ ਇਤਿਹਾਸਕ ਜਿੱਤ 'ਤੇ ਰਾਸ਼ਟਰੀ ਹਾਕੀ ਸ.ਬਲਜੀਤ ਸਿੰਘ (ਬਲਜੀਤ ਜਿਉਲਰ) ਦੋਰਾਹਾ ਵਿਖੇ ਖ਼ੁਸ਼ੀ ਮਨਾਈ ਅਤੇ ਲੋਕਾਂ ਦੀਆਂ ਮੁਬਾਰਕਾਂ ਕਬੂਲ ਕੀਤੀਆਂ।ਇਸ ਵਿਸ਼ੇਸ਼ ਮੌਕੇ ਹਲਕਾ ਵਿਧਾਇਕ ਲਖਵੀਰ ਸਿੰਘ ਪੁੱਜੇ ਤੇ ਓਹਨਾ ਨੇ ਟੋਕੀਓ ਉਲੰਪਿਕ ਖੇਡਾਂ ਦੌਰਾਨ ਭਾਰਤੀ ਹਾਕੀ ਟੀਮ ਨੂੰ ਕਾਂਸੀ ਦਾ ਤਗਮਾ ਜਿੱਤਣ 'ਤੇ ਵਧਾਈ ਦਿੱਤੀ, ਇਸ ਖੁਸ਼ੀ ਮੌਕੇ ਹਲਕਾ ਵਿਧਾਇਕ ਲੱਖਾਂ ਨੇ ਦੋਰਾਹਾ ਦੇ ਉਘੇ ਕਾਰੋਬਾਰੀ ਤੇ ਰਾਸ਼ਟਰੀ ਹਾਕੀ ਸ. ਬਲਜੀਤ ਸਿੰਘ (ਬਲਜੀਤ ਜਿਉਲਰ) ਦਾ ਮੂੰਹ ਮਿੱਠਾਂ ਕਰਵਾਇਆ ਤੇ ਵਧਾਈਆਂ ਦਿਤੀਆਂ,ਇਸ ਮੌਕੇ ਰਾਸ਼ਟਰੀ ਹਾਕੀ ਸ.ਬਲਜੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ, ਕਿ 41 ਸਾਲਾ ਬਾਅਦ ਇਹ ਇਤਿਹਾਸਕ ਮੌਕਾ ਹੈ, ਜਦੋਂ ਭਾਰਤੀ ਹਾਕੀ ਖਿਡਾਰੀਆਂ ਨੇ ਆਪਣੀ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਲਈ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਨੌਜਵਾਨ ਪੀੜੀ ਨੂੰ ਖੇਡਾਂ ਦੇ ਖੇਤਰ ਵਿਚ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਓਹਨਾ ਨਾਲ ਹਲਕਾ ਵਿਧਾਇਕ ਲਖਵੀਰ ਸਿੰਘ ਪਾਇਲ, ਸਾਬਕਾ ਪ੍ਰਧਾਨ ਨਗਰ ਕੌਂਸਲ ਦੋਰਾਹਾ ਚੇਅਰਮੈਨ ਬੰਤ ਸਿੰਘ ਦੋਬੁਰਜੀ , ਪ੍ਰਧਾਨ ਨਗਰ ਕੌਂਸਲ ਦੋਰਾਹਾ ਸੁਦਰਸ਼ਨ ਕੁਮਾਰ ਸ਼ਰਮਾ , ਹਿੰਦੂ ਧਰਮਸ਼ਾਲਾ ਦੇ ਪ੍ਰਧਾਨ ਡਾ.ਜੇ ਐਲ ਆਨੰਦ,ਐੱਲ ਟਰੇਡ ਯੂਨੀਅਨ ਦੇ ਪ੍ਰਧਾਨ ਰਾਜਵੀਰ ਰੂਬਲ,ਸੰਨੀ ਆਸ਼ਟ ,ਅਭੀ ਆਸ਼ਟ ਬੌਬੀ ਕਪਿਲਾ, ਯੂਥ ਆਗੂ ਦਲਜੀਤ ਝੱਜ, ਉਦੇ ਸ਼ਰਮਾ ਨੰਨਾ,ਸ਼ਹਿਰੀ ਪ੍ਰਧਾਨ ਕਾਂਗਰਸ ਬੌਬੀ ਤਿਵਾੜੀ, ਕਰਿਆਨਾ ਯੂਨੀਅਨ ਦੇ ਕੈਸ਼ੀਅਰ ਸੁਰੇਸ਼ ਆਨੰਦ, ਵਿਨੀਤ ਮਕੋਲ ਲਵਲੀ ਸਵੀਟਸ,ਕੋਸਲਰ ਕੁਲਵੰਤ ਕਾਲੁ, ਕੇਸ਼ਵ ਨੰਦ ,ਇੰਦਰਪ੍ਰੀਤ ਨਿੱਜਰ , ਸੋਮਿਲ ਕਪਿਲਾ, ਰਾਕੇਸ਼ ਕੁਮਾਰ ਬੈਕਟਰ ਹਾਜ਼ਿਰ ਸਨ.