ਕਹਾਣੀ -- ਪਿੰਜਰਾ

ਰੀਤ ਤੂੰ ਕਿੱਥੇ ਆ ?ਮੈਡਮ 'ਕਮਲ' ਜੋ ਹੋਸਟਲ ਦੀ ਵਾਰਡਨ ਉਸ ਨੇ ਅਵਾਜ਼ ਦਿੱਤੀ ਪਰ ਕੋਈ ਅਵਾਜ਼ ਨਾ ਆਈ ਕਮਰੇ ਦਾ ਦਰਵਾਜਾ ਖੋਲਿਆ।ਰੀਤ ਕਮਰੇ ਵਿੱਚ ਨਹੀਂ ਸੀ,ਇੱਧਰ ਉੱਧਰ ਦੇਖਣ ਤੋਂ ਬਾਅਦ ਹੋਸਟਲ ਦੀ ਪਿਛਲੀ ਗਰਾਉਂਡ ਵਿੱਚ ਪੌੜੀਆਂ ਤੇ ਇਕੱਲੀ ਬੈਠੀ ਨੂੰ ਦੇਖਿਆ," ਤੂੰ ਇੱਥੇ ਕੀ ਕਰ ਰਹੀ ਏ "? ਹੋਸਟਲ ਚ ਛੁੱਟੀਆਂ ਹੋ ਗਈਆਂ ਨੇ ਘਰ ਨਹੀਂ ਜਾਣਾ? ਨਹੀਂ ਮੈਡਮ ਜੀ ਮੈਂ ਨਹੀਂ ਜਾਣਾ ਕਿਉਂ ਕੀ ਹੋਇਆ?ਮੈਂ ਨਹੀਂ ਜਾਣਾ ਬਸ ਮੇਰਾ ਹੋਸਟਲ ਹੀ ਮੇਰਾ ਘਰ ਏ, ਇੱਥੇ ਸਾਰੇ ਮੇਰੇ ਨਾਲ ਗੱਲ ਤਾਂ ਕਰਦੇ ਹਨ lਗੱਲ ਤਾਂ ਦੱਸ ਪੁੱਤਰ ਹੋਇਆ ਕੀ ਏ ?ਮੈਡਮ ਕਮਲ ਇੱਕ ਗੱਲ ਦੱਸੋ।ਕੀ ਅਸੀਂ ਸਾਂਝੇ ਪਰਿਵਾਰ ਵਿੱਚ ਨਹੀਂ ਰਹਿ ਸਕਦੇ ?ਮੇਰਾ ਵੀ ਦਿਲ ਕਰਦਾ ਮੈਂ ਆਪਣੀ ਦਾਦੀ ਕੋਲੋਂ ਕਹਾਣੀਆਂ ਸੁਣਾ,ਆਪਣੇ ਚਾਚੇ ਦੀ ਬੇਟੀ ਨਾਲ ਖੇਡਾਂ, ਪਰ ਮੰਮੀ ਮੈਂਨੂੰ ਜਾਣ ਵੀ ਨਹੀਂ ਦਿੰਦੇ ,ਮੈਨੂੰ ਉਸ ਘਰ ਵਿੱਚ ਇੱਕਲਾਪਨ ਖਾਂਦਾ,ਮੈਡਮ ਜੀ ਉਹ ਘਰ ਮੈਨੂੰ ਕਿਸੇ ਪਿੰਜਰੇ ਤੋਂ ਘੱਟ ਨਹੀਂ ਲੱਗਦਾ ਉਸ ਘਰ ਵਿਚ ਸਭ ਕੁਝ ਮੌਜੂਦ ਹੈ।ਪਰ ਕਿਸੇ ਕੋਲ ਨਾ ਤਾਂ ਮੇਰੇ ਕੋਲ ਬੈਠਣ ਦਾ ਟਾਈਮ ਮੈਨੂੰ ਘਰ ਤੋਂ ਬਾਹਰ ਨਿਕਲਣ ਦਾ ਹੁਕਮ,ਦੱਸੋ ਕੀ ਕਰਾਂ,ਵੀਰਾ ਆਪਣੇ ਦੋਸਤਾਂ ਨਾਲ ਘੁੰਮਦਾ ਰਹਿੰਦਾ ,ਡੈਡੀ ਸਾਰਾ ਦਿਨ ਦਫ਼ਤਰ ਵਿੱਚ ਤੇ ਮੰਮੀ ਸਾਰਾ ਦਿਨ ਘਰ ਦੇ ਕੰਮ ਵਿੱਚ ਜਾਂ ਫੋਨ ਤੇ,ਮੈਂ ਦੱਸੋ ਨਾਂ ਤਾ ਬਾਹਰ ਸਹੇਲੀਆਂ ਦੇ ਨਾਲ ਘੁੰਮਣ ਜਾ ਸਕਦੀ ਨਾ ਕੋਈ ਕੰਮ ਆਪਣੀ ਮਰਜ਼ੀ ਨਾ ਕਰ ਸਕਦੀ ਹਾਂ ਮੈਨੂੰ ਤਾਂ ਉਹ ਘਰ ਪਿੰਜਰਾ ਲੱਗਦਾ ਜਿਸ ਵਿੱਚ ਮੈਨੂੰ ਘੁਟਣ ਮਹਿਸੂਸ ਹੁੰਦੀ ਕਈ ਵਾਰ ਤਾਂ ਘਰ ਵਿੱਚ ਇਕੱਲੇਪਨ ਕਰਕੇ ਮੈਨੂੰ ਜਿੰਦਗੀ ਚੰਗੀ ਨਹੀਂ ਲੱਗਦੀ।ਰੀਤ ਤੈਨੂੰ ਪਤਾ ਏ,ਪਹਿਲਾਂ ਘਰ ਸਾਂਝੇ ਹੁੰਦੇ ਸਨ ਤੇ ਘਰ ਵਿੱਚ ਪਰਿਵਾਰ ਵੱਡਾ ਹੁੰਦਾ ਸੀ ਪਤਾ ਹੀ ਨਹੀਂ ਚੱਲਦਾ ਸੀ ਕਿਸ ਤਰਾਂ ਦਿਨ ਨਿਕਲ ਜਾਂਦਾ ਸੀ ਪਰ ਹੁਣ ਟਾਈਮ ਹੀ ਨਹੀਂ ਹੁੰਦਾ ਕਿਸੇ ਕੋਲ ਕਿਸੇ ਲਈ ਬਸ ਸਭ ਨੂੰ ਫੋਨ ਨੇ ਮਸ਼ਰੂਫ ਕਰ ਦਿੱਤਾ ਮੈਡਮ ਜੀ ਮੇਰੀ ਸਹੇਲੀ ਪ੍ਰੀਤ ਵੀ ਕਹਿੰਦੀ ਸੀ, ਕਿ ਉਹ ਆਪਣੇ ਦਾਦਾ ਦਾਦੀ, ਚਾਚਾ ਚਾਚੀ ਸਾਂਝੇ ਪਰਿਵਾਰ ਵਿੱਚ ਰਹਿੰਦੀ ਏ,ਤੇ ਸਾਰਾ ਦਿਨ ਉਹਨਾਂ ਨਾਲ ਮਸਤ ਰਹਿੰਦੀ ਆਪਣੇ ਘਰ ਹੀ ਵੀਰੇ ਨਾਲ ਖੇਡਦੀ ,ਮੇਰਾ ਵੀ ਦਿਲ ਕਰਦਾ ਕਿ ਮੈਂ ਉਸ ਦੇ ਵਾਗੂੰ ਸਾਰਾ ਦਿਨ ਖੇਡਦੀ ਰਵਾਂ,ਪਰ ਮੈਂ ਤਾਂ ਆਪਣੇ ਕਮਰੇ ਦੇ ਵਿੱਚ ਕੈਦ ਹੋ ਕੇ ਰਹਿ ਗਈ ਹਾਂ।ਨਾ ਮੇਰੇ ਨਾਲ ਕੋਈ ਗੱਲ ਕਰਦਾ,ਨਾ ਮੈਂਨੂੰ ਕੋਈ ਸਮਝਦਾ ਮੇਰੇ ਲਈ ਤਾਂ ਬਹੁਤ ਔਖਾ ਹੋ ਜਾਂਦਾ ਮੈਨੂੰ ਉਹ ਸੋਨੇ ਦਾ ਪਿੰਜਰਾ ਲੱਗਦਾ ਤੇ ਮੈਂ ਇਸ ਪਿੰਜਰੇ ਚੋਂ ਕਿਵੇਂ ਆਜ਼ਾਦ ਹੋਵਾਂ?ਮੈਂ ਦਾਦੀ ਨੂੰ ਮਿਲਣਾ ਚਾਹੁੰਦੀ ਹਾਂ ਪਿਆਰ ਲੈਣਾ ਚਾਹੁੰਦੀ ਹਾਂ lਚਲ ਰੀਤ,ਤੂੰ ਫਿਕਰ ਨਾ ਕਰ, ਤੂੰ ਘਰ ਜਾਣ ਦੀ ਤਿਆਰੀ ਕਰ ਮੈਂ ਤੇਰੀ ਮੰਮੀ ਦੇ ਨਾਲ ਗੱਲ ਕਰਦੀ ਹਾਂ। ਮੈਡਮ ਜੀ ਉਹ ਨਹੀਂ ਸਮਝਣਗੇ,ਤੂੰ ਫ਼ਿਕਰ ਨਾ ਕਰ ਸਭ ਮੇਰੇ ਤੇ ਛੱਡ ਦੇ ,ਠੀਕ ਹੈ lਮੈਡਮ ਕਮਲ ਨੇ ਟੈਲੀਫੋੌਨ ਤੇ ਰੀਤ ਦੀ ਮਾਂ ਨਾਲ ਸਾਰੀ ਗੱਲ ਖੁੱਲਕੇ ਕੀਤੀ ਕਿ ਏਦਾਂ ਦੇ ਰੱਵਈਏ ਨਾਲ ਤੁਹਾਡੀ ਬੇਟੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੀ ਏ ਤੇ ਫੋਨ ਰੱਖ ਦਿੱਤਾ l ਰੀਤ ਘਰ ਪਹੁੰਚੀ ਸਭ ਨੇ ਉਸਨੂੰ ਬਹੁਤ ਪਿਆਰ ਕੀਤਾ ਸਭ ਨੇ ਉਸ ਨਾਲ ਸਮਾਂ ਬਤੀਤ ਕੀਤਾ ਦਾਦੀ ਘਰ ਜਾਣ ਤੋਂ ਵੀ ਕਿਸੇ ਨੇ ਰੋਕਿਆ ਨਹੀਂ ,ਹੁਣ ਰੀਤ ਦੇ ਚਿਹਰੇ ਤੇ ਅਲੱਗ ਹੀ ਚਮਕ ਸੀ ਉਸਨੂੰ ਹੁਣ ਉਹ ਪਿੰਜਰਾ ਨਹੀਂ ਘਰ ਲੱਗ ਰਿਹਾ ਸੀ lਧੰਨਵਾਦ ਰਾਜਿੰਦਰ ਕੌਰ(ਮੁੱਖੀ ਪੰਜਾਬੀ ਵਿਭਾਗ)ਏ .ਪੀ ਜੇ ਸਕੂਲ ਮਾਡਲ ਟਾਊਨ ਜਲੰਧਰ l