ਤਰਨਤਾਰਨ, 28 ਮਾਰਚ (ਆਕਾਸ਼ ਜੋਸ਼ੀ) : ਬੀਤੇਂ ਦਿਨੀਂ ਨਾਗਪੁਰ ਵਿਖੇ ਹੋਈ 17ਵੀਂ ਨੈਸ਼ਨਲ ਪੈਰਾ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2019 ਵਿੱਚ ਤਰਨਤਾਰਨ ਦੇ ਪਿੰਡ ਸਖੀਰਾ ਵਾਸੀ ਨੌਜਵਾਨ ਗੁਰਸੇਵਕ ਸਿੰਘ ਨੇ ਭਾਗ ਲੈ ਕੇ ਗੋਲਡ ਮੈਡਲ ਜਿੱਤ ਕੇ ਜ਼ਿਲੇ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਹਰਕੂਲੱਜ ਕਲੱਬ ਅੰਮਿ੍ਰਤਸਰ ਬਾਈਪਾਸ ਦੇ ਸੁਰਿੰਦਰਪਾਲ ਸਿੰਘ ਐਸ.ਪੀ., ਸਤਬੀਰ ਸਿੰਘ, ਰਵੀ, ਸੱਤਪਾਲ ਸਿੰਘ ਬਿੱਲਾ, ਮਨਪ੍ਰੀਤ ਸਿੰਘ ਹੀਰਾ ਅਤੇ ਸਨਮ ਸ਼ਰਮਾ ਨੇ ਦੱਸਿਆ ਕਿ 72 ਕਿਲੋ ਬਾਡੀ ਵੈਟ ਵਾਲੇ ਗੁਰਸੇਵਕ ਸਿੰਘ ਨੇ 150 ਕਿਲੋ ਭਾਰ ਚੁੱਕ ਕੇ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਵੀ ਗੁਰਸੇਵਕ ਸਿੰਘ ਨੇ ਕਈ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਦੱਸਣਯੋਗ ਹੈ ਕਿ ਗੁਰਸੇਵਲਕ ਸਿੰਘ ਇੱਕ ਸਾਲ ਦਾ ਸੀ ਕਿ ਉਹ ਇੱਕ ਲੱਤੋਂ ਅਪਾਹਜ ਹੋ ਗਿਆ। ਇਸ ਮੌਕੇ ਤੇ ਚੰਦ ਸਖੀਰਾ, ਵਿੱਕੀ ਕੰਗ, ਗਗਨ ਤੇ ਹੋਰਨਾਂ ਲੋਕਾਂ ਨੇ ਗੁਰਸੇਵਕ ਸਿੰਘ ਨੂੰ ਗੋਲਡ ਮੈਡਲ ਜਿੱਤਣ ’ਤੇ ਵਧਾਈ ਦਿੱਤੀ ਹੈ। ਫੋਟੋ- ਗੋਲਡ ਮੈਡਲ ਜਿੱਤਣ ਵਾਲੇ ਪਿੰਡ ਸਖੀਰਾ ਵਾਸੀ ਨੌਜਵਾਨ ਗੁਰਸੇਵਕ ਸਿੰਘ ਦੇ ਨਾਲ ਸੁਰਿੰਦਰਪਾਲ ਸਿੰਘ ਐਸ.ਪੀ., ਸਤਬੀਰ ਸਿੰਘ, ਰਵੀ, ਸੱਤਪਾਲ ਸਿੰਘ ਬਿੱਲਾ, ਮਨਪ੍ਰੀਤ ਸਿੰਘ ਹੀਰਾ, ਸਨਮ ਸ਼ਰਮਾ ਤੇ ਹੋਰ।