ਅਧਿਆਪਕਾ ਕੁਲਬੀਰ ਕੌਰ ਮਠਾੜੂ "ਬੈਸਟ ਟੀਚਰ ਐਵਾਰਡ" ਨਾਲ ਸਨਮਾਨਿਤ ਪ੍ਰਸ਼ਸੰਕਾਂ ਤੇ ਸ਼ਹਿਰ ਵਾਸੀਆਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ
- ਸਾਡਾ ਸੱਭਿਆਚਾਰ
- 04 Oct,2021
ਚੰਡੀਗੜ ਯੂਨੀਵਰਸਿਟੀ ਘੜੂੰਆਂ ਵਿੱਚ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵੱਲੋਂ ਕਰਵਾਏ ਗਏ ਦੋ ਰੋਜ਼ਾ ‘ਫੈਪ ਨੈਸ਼ਨਲ ਐਵਾਰਡ-2021’ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੈਮਬਰੇਜ਼ ਇੰਟਰਨੈਸ਼ਨਲ ਸਕੂਲ,ਸੁਲਤਾਨਪੁਰ ਲੋਧੀ ਦੀ ਸਾਇੰਸ ਵਿਭਾਗ ਦੀ ਐੱਚ.ਓ.ਡੀ ਅਧਿਆਪਕਾ ਸ਼੍ਰੀਮਤੀ ਕੁਲਬੀਰ ਕੌਰ ਮਠਾੜੂ ਨੂੰ "ਬੈਸਟ ਟੀਚਰ ਐਵਾਰਡ" ਨਾਲ ਸਨਮਾਨਿਤ ਗਿਆ, ਕੁਲਬੀਰ ਕੌਰ ਨੇ ਐਜੂਕੇਸ਼ਨ ਲੀਡਰਾਂ ਰੇਗੁਲੇਟਰਾਂ,ਪ੍ਰਾਈਵੇਟ ਸਕੂਲਾਂ ਨਾਲ ਜੁੜ੍ਹੇ ਨੀਤੀ ਨਿਰਮਾਤਾ ਦੀ ਮੌਜੂਦਗੀ 'ਚ ਪ੍ਰਸਿੱਧ ਅਦਾਕਾਰ ਤੇ ਗਾਇਕ ਡਾ.ਸਤਿੰਦਰ ਸਰਤਾਜ ਰੰਗਕਰਮੀ ਤੇ ਫਿਲਮ ਅਦਾਕਾਰਾ ਸੁਨੀਤਾ ਧੀਰ ਤੋਂ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਸ.ਜਗਜੀਤ ਸਿੰਘ ਧੂਰੀ ਦੀ ਮੌਜੂਦਗੀ ਵਿਚ ਇਹ ਸਨਮਾਨ ਪ੍ਰਾਪਤ ਕੀਤਾ.ਉੱਥੇ ਹੀ ਪ੍ਰਸ਼ਸੰਕਾਂ,ਸਕੂਲ ਮੈਨਜਮੈਂਟ ਤੇ ਸ਼ਹਿਰ ਵਾਸੀਆਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ ਕੀਤਾ,ਜਿਕਰਯੋਗ ਹੈ ਕਿ ਅਧਿਆਪਕਾ ਕੁਲਬੀਰ ਕੌਰ ਮਠਾੜੂ ਨੇ ਆਪਣੀ ਅਧਿਆਪਕਾ ਦੀ ਨੌਕਰੀ ਦੌਰਾਨ ਸਿੱਖਿਆ ਦੇ ਖੇਤਰ ’ਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਦੇ ਹੋਏ ਆਪਣੀ ਡਿਊਟੀ ਨੂੰ ਪੂਰੀ ਜਿੰਮੇਵਾਰੀ, ਨਿਸ਼ਠਾ ਤੇ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਆਪਣੇ ਫਰਜ਼ ਪ੍ਰਤੀ ਸੁਹਿਰਦ ਰਹਿੰਦੇ ਹੋਏ ਵਿਦਿਆਰਥੀਆਂ ਨੂੰ ਚੰਗੀ ਤਾਲੀਮ ਦੇ ਰਹੇ ਹਨ। ਉਹ ਜਿੱਥੇ ਮਿੱਠ ਬੋਲੜੇ ਸੁਭਾਅ ਦੇ ਤੇ ਨਿਮਰਤਾ ਵਾਲੇ ਹਨ, ਉੱਥੇ ਮਾਨਵਤਾ ਦੀ ਸੇਵਾ ਲਈ ਤੱਤਪਰ ਰਹਿੰਦੇ ਹਨ.ਪ੍ਰਬੰਧਕਾਂ ਵਲੋਂ ਮੈਡਮ ਕੁਲਵੀਰ ਕੌਰ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕਰਨ ਨਾਲ ਉਹਨਾਂ ਦੇ ਪ੍ਰਸ਼ੰਸਕਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ। ਸਨਮਾਨ ਮਿਲਣ ਉਪਰੰਤ ਸ਼੍ਰੀਮਤੀ ਕੁਲਬੀਰ ਕੌਰ ਮਠਾੜੂ ਕੌਰ ਨੇ ਗੱਲਬਾਤ ਦੌਰਾਨ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਬੰਧਕਾਂ ਅਤੇ ਹਾਜ਼ਿਰ ਉੱਘੇ ਕਲਾਕਾਰ ਡਾ.ਸਤਿੰਦਰ ਸਰਤਾਜ, ਰੰਗਕਰਮੀ ਤੇ ਫਿਲਮ ਅਦਾਕਾਰਾ ਸੁਨੀਤਾ ਧੀਰ ਤੋਂ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਸ.ਜਗਜੀਤ ਸਿੰਘ ਧੂਰੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ.
Posted By:
Amrish Kumar Anand