"ਸ਼ਹਿਰੀ ਪ੍ਰਦੂਸ਼ਣ ਲਈ ਕਿਸਾਨ ਨਹੀਂ, ਕੰਸਟਰਕਸ਼ਨ ਕੰਪਨੀਆਂ ਦੋਸ਼ੀ" – ਗੋਯਲ
- ਰਾਸ਼ਟਰੀ
- 28 Feb,2025
IMC ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ, ਕੇਂਦਰੀ ਵਪਾਰ ਅਤੇ ਉਦਯੋਗ ਮੰਤਰੀ ਪਿਯੂਸ਼ ਗੋਯਲ ਨੇ ਸ਼ਹਿਰੀ ਪ੍ਰਦੂਸ਼ਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ "ਸ਼ਹਿਰਾਂ ਵਿੱਚ ਪ੍ਰਦੂਸ਼ਣ ਕਿਸਾਨਾਂ ਕਰਕੇ ਨਹੀਂ, ਬਲਕਿ ਵੱਡੀਆਂ ਨਿਰਮਾਣ ਕੰਪਨੀਆਂ ਦੀ ਲਾਪਰਵਾਹੀ ਕਰਕੇ ਵਧ ਰਿਹਾ ਹੈ।"
ਉਨ੍ਹਾਂ ਨੇ ਪਰਾਲੀ ਸਾੜਨ ਨੂੰ ਲੈ ਕੇ ਚੱਲ ਰਹੀ ਵਾਦ-ਵਿਵਾਦ 'ਤੇ ਵੀ ਆਪਣੀ ਰਾਏ ਦਿੱਤੀ ਅਤੇ ਕਿਹਾ ਕਿ "ਹਮੇਸ਼ਾ ਕਿਸਾਨਾਂ ਨੂੰ ਦੋਸ਼ੀ ਕਰਨਾ ਠੀਕ ਨਹੀਂ। ਬਹੁਤ ਸਾਰਾ ਪ੍ਰਦੂਸ਼ਣ ਸ਼ਹਿਰਾਂ ਵਿੱਚ ਚੱਲ ਰਹੇ ਨਿਰਮਾਣ ਕਾਰਜਾਂ, ਉਨ੍ਹਾਂ 'ਚ ਵਰਤੇ ਜਾਣ ਵਾਲੇ ਮੈਟਰੀਅਲ ਅਤੇ ਧੂੜ-ਮਿੱਟੀ ਕਰਕੇ ਹੁੰਦਾ ਹੈ।"
ਪਿਯੂਸ਼ ਗੋਯਲ ਦੇ ਇਸ ਬਿਆਨ ਨੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ। ਨਿਰਮਾਣ ਉਦਯੋਗ ਅਤੇ ਵਾਤਾਵਰਣ ਵਿਦਗਿਆਨਾਂ ਨੇ ਵੀ ਇਸ ਗੱਲ ਤੇ ਆਪਣੀ ਅਲੱਗ-ਅਲੱਗ ਪ੍ਰਤੀਕਿਰਿਆ ਦਿੱਤੀ ਹੈ।
Posted By:
