ਪਟੇਲ ਕਾਲਜ 'ਚ ਇੰਗਲਿਸ਼ ਵਿਭਾਗ ਵੱਲੋਂ ਬੱਡੀ ਪ੍ਰੋਗਰਾਮ ਤਹਿਤ ਪੋਸਟਰ ਤੇ ਭਾਸ਼ਨ ਮੁਕਾਬਲੇ ਕਰਵਾਏ

ਰਾਜਪੁਰਾ, 4 ਅਕਤੂਬਰ (ਰਾਜੇਸ ਡਾਹਰਾ) ਸਥਾਨਕ ਪਟੇਲ ਨੂੰ ਮੈਮੋਰੀਅਲ ਨੈਸ਼ਨਲ ਕਾਲਜ ਦੇ ਇੰਗਲਿਸ਼ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਬੱਡੀ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਨ ਲਈ ਪੋਸਟਰ ਤੇ ਭਾਸ਼ਨ ਮੁਕਾਬਲੇ ਕਰਵਾਏ ਗਏ। ਵਿਭਾਗ ਦੇ ਮੁੱਖੀ ਪ੍ਰੋ. ਚੀਨਾ ਚਾਵਲਾ, ਪ੍ਰੋ. ਨਵਦੀਪ ਸਿੰਘ, ਪ੍ਰੋ. ਨੇਹਾਂ ਵਧਾਵਾ, ਪ੍ਰੋ.ਰਸ਼ਮੀ ਬੱਤਾ ਤੇ ਪ੍ਰੋ. ਮਿੰਕੀ ਓਬਰਾਏ ਦੀ ਅਗਵਾਈ ਹੇਠਾਂ ਕਰਵਾਏ ਉਕਤ ਸਮਾਗਮ 'ਚ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਮੁੱਖ ਮਹਿਮਾਨ ਅਤੇ ਡਾਇਰੈਕਟਰ ਡਾ. ਜਗੀਰ ਸਿੰਘ ਢੇਸਾ, ਵਾਇਸ ਪ੍ਰਿੰਸੀਪਲ ਡਾ. ਪਵਨ ਕੁਮਾਰ ਤੇ ਡੀਨ ਡਾ. ਸੁਰੇਸ਼ ਨਾਇਕ ਵਿਸ਼ੇਸ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ। ਇਨ੍ਹਾਂ ਮੁਕਾਬਲਿਆਂ 'ਚ ਸਾਹਿਲ ਸ਼ਰਮਾ ਬੀ.ਏ. 1 ਨੇ ਪਹਿਲਾਂ, ਅਨੁਸ਼ਕਾ ਬੀ.ਕਾਮ 1 ਨੇ ਦੂਜਾ ਤੇ ਗੁਰਸਿਮਰਨ ਬੀ.ਕਾਮ 2 ਨੇ ਤੀਜਾ ਸਥਾਨ ਹਾਸਲ ਕੀਤਾ। ਜਦੋਂ ਕਿ ਪਲਵੀ ਬੀ.ਕਾਮ ਅਤੇ ਅੰਕਿਤ ਬੀ.ਅੈਸ.ਸੀ. ਮੈਡੀਕਲ ਨੂੰ ਵਿਸ਼ੇਸ ਸਨਮਾਨ ਦਿੱਤਾ ਗਿਆ। ਮੌਕੇ ਪ੍ਰੋ. ਜੈਦੀਪ ਸਿੰਘ, ਡਾ. ਦਲਵੀਰ ਕੌਰ, ਪ੍ਰੋ. ਸੁਪਨਾ ਪ੍ਰੇਮੀ, ਪ੍ਰੋ. ਰਮਨਦੀਪ ਸਿੰਘ ਸੋਢੀ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ, ਪ੍ਰੋ. ਦੀਪਕਾ ਫ਼ਿਰਾਨੀ, ਪ੍ਰੋ. ਰਾਜਵਿੰਦਰ ਕੌਰ, ਪ੍ਰੋ. ਹਰਜਿੰਦਰ ਕੌਰ, ਡਾ. ਪਾਰੁਲ ਰਾਇਜਾਦਾ, ਪ੍ਰੋ. ਅੰਨੂ ਤੇ ਵਿਦਿਆਰਥੀਆਂ ਹਾਜ਼ਰ ਰਹੇ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਮੀਤ ਸਿੰਘ ਨੇ ਵਿਭਾਗ ਦੀ ਸੰਲਾਘਾ ਕੀਤੀ। ਜਦ ਕਿ ਪ੍ਰੋ. ਨਵਦੀਪ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਬਾ-ਖੂਬੀ ਨਿਭਾਈ।