ਰਾਮਗੜ੍ਹੀਆ ਗਰ੍ਲ੍ਸ ਸਕੂਲ ਵਿਖੇ ਤੀਆਂ ਦਾ ਤਿਓਹਾਰ ਮਨਾਇਆ

ਲੁਧਿਆਣਾ ਦੇ ਰਾਮਗੜ੍ਹੀਆ ਗਰ੍ਲ੍ਸ ਸੀਨੀਅਰ ਸੈਕੰਡਰੀ ਸਕੂਲ ਮਿੱਲਰਗੰਜ,ਵਿਖੇ ਮੈਨਜਮੈਂਟ ਦੇ ਪ੍ਰਧਾਨ ਸ.ਰਣਜੋਧ ਸਿੰਘ ਤੇ ਸਕੂਲ ਦੇ ਸੈਕਟਰੀ ਸ.ਗੁਰਚਰਨ ਸਿੰਘ ਲੋਟੇ ਦੀ ਅਗਵਾਈ ਹੇਠ ਤੇ ਪ੍ਰਿੰਸੀਪਲ ਮਨਦੀਪ ਕੌਰ ਦੇ ਯਤਨਾਂ ਸਦਕਾ ਸਕੂਲ ਵਿਚ ਤੀਆਂ ਦਾ ਤਿਓਹਾਰ ਮਨਾਇਆ ਗਿਆ,ਇਸ ਮੌਕੇ ਸਕੂਲ ਦੀਆ ਵਿਦਿਆਰਥਣਾਂ ਵਲੋਂ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਮਹਿੰਦੀ ਪ੍ਰਤਿਯੋਗਤਾ ਕਰਵਾਈ ਗਈ,ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਵਿਦਿਆਰਥਣਾਂ ਨੇ ਵੱਧ ਚੜ ਕੇ ਹਿੱਸਾ ਲਿਆ.ਇਸ ਵਿਸ਼ੇਸ਼ ਮੌਕੇ ਸਕੂਲ ਪ੍ਰਿੰਸੀਪਲ ਮਨਦੀਪ ਕੌਰ ਵਲੋਂ ਬੱਚਿਆਂ ਨੂੰ ਉਤਸ਼ਾਹਤ ਕੀਤਾ ਗਿਆ.ਤੇ ਇਸ ਮੌਕੇ ਤੇ ਸਕੂਲ ਵਿਚ ਖੀਰ ਪੂੜ੍ਹੇ ਦਾ ਲੰਗਰ ਵੀ ਲਗਾਇਆ ਗਿਆ.ਇਸ ਮੌਕੇ ਮੈਡਮ ਪਰਵਿੰਦਰ ਕੌਰ ਤੇ ਮਨਜੀਤ ਕੌਰ ਨੇ ਜੱਜ ਦੀ ਭੂਮਿਕਾ ਨਿਭਾਈ.ਇਸ ਮੌਕੇ 'ਮਿਸ ਤੀਜ' ਸਕੂਲ ਦੀ ਵਿਦਿਆਰਥਣ 'ਰੋਸ਼ਨੀ' ਨੂੰ ਚੁਣਿਆ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਸਟਾਫ ਮੇਂਬਰ ਮੈਡਮ ਮਨਪ੍ਰੀਤ ਕੌਰ,ਰਾਜਵੰਤ ਕੌਰ ਨਵਜੀਤ ਕੌਰ,ਪਲਵਿੰਦਰ ਕੌਰ,ਗੁਰਮੀਤ ਕੌਰ,ਸ਼ਰੂਤੀ ਮਠਾੜੂ ਆਦਿ ਹਾਜ਼ਰ ਸਨ.