ਰਾਮਾਂ ਮੰਡੀ ,22 ਜਨਵਰੀ(ਬੁੱਟਰ) ਨਵੇਂ ਸਾਲ ਦੇ ਕਰੀਬ ਬਾਈ ਦਿਨ ਗੁਜਰ ਚੁੱਕੇ ਹਨ ਪਰ ਅਜੇ ਤੱਕ ਚੰਗੀ ਤਰਾਂ੍ਹ ਸੂਰਜ ਵਿਖਾਈ ਨਹੀਂ ਦਿੱਤਾ।ਸੂਰਜ ਨਾ ਨਿਕਲਣ ,ਸੀਤ ਹਵਾਵਾਂ ਅਤੇ ਧੁੰਦ ਕਾਰਨ ਤਾਪਮਾਨ ਡਿੱਗਣ ਨਾਲ਼ ਲੋਕ ਬਿਮਾਰ ਹੋ ਰਹੇ ਹਨ ਅਤੇ ਰੋਜ਼ਾਨਾ ਕੰਮਕਾਰਾਂ ‘ਚ ਵਿਘਨ ਪੈ ਰਿਹਾ ਹੈ।ਖ਼ਰਾਬ ਮੌਸਮ ਕਾਰਨ ਕਣਕ ਦੀ ਫ਼ਸਲ,ਸਬਜ਼ੀਆਂ,ਬਾਗਬਾਨੀ,ਪਸ਼ੂ,ਹਰਾ-ਚਾਰਾ ਆਦਿ ਪ੍ਰਭਾਵਤ ਹੋ ਰਹੇ ਹਨ,ਜਿਸ ਕਾਰਨ ਕਿਸਾਨਾਂ ਦੇ ਮੱਥੇ ਦੀਆਂ ਲਕੀਰਾਂ ਹੋਰ ਵੀ ਡੂੰਘੀਆਂ ਹੋ ਗਈਆਂ ਹਨ।ਆਮ ਤੌਰ ‘ਤੇ ਲੋਹੜੀ ਬਾਅਦ ਠੰਡ ਤੋਂ ਕਾਫ਼ੀ ਰਾਹਤ ਮਿਲ ਜਾਂਦੀ ਹੈ ਪਰ ਇਸ ਵਾਰ ਮੌਸਮ ਦੇ ਮਿਜ਼ਾਜ ਤੋਂ ਲੋਕ ਹੈਰਾਨ ਅਤੇ ਪ੍ਰੇਸ਼ਾਨ ਹਨ।ਲੋਕਾਂ ਦੇ ਘਰਾਂ ‘ਚ ਬੁੱਕਲ ਮਾਰ ਕੇ ਬੈਠਣ ਨਾਲ਼ ਸ਼ਹਿਰ-ਬਜ਼ਾਰਾਂ ਦਾ ਕੰਮਕਾਰ ਬੁਰੀ ਤਰਾਂ੍ਹ ਪ੍ਰਭਾਵਤ ਹੋ ਰਿਹਾ ਹੈ।ਠੰਢ/ਸੂਰਜ ਨਾ ਵਿਖਾਈ ਦੇਣ ਨੇ ਪਿਛਲੇ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਹਨਾਂ ਦਿਨਾਂ ਦੌਰਾਨ ਹਲਕੀ ਵਰਖਾ ਹੋਣ ਮਗਰੋਂ ਮੌਸਮ ਸਾਫ਼ ਹੋਣ ਦੀ ਪੇਸ਼ਨਗੋਈ ਕੀਤੀ ਗਈ ਹੈ।