ਝੋਨਾ ਕੱਟਦੇ ਸਮੇਂ ਬਿਜਲੀ ਦੀਆਂ ਤਾਰਾਂ ਨਾਲ ਲੱਗੀ ਕੰਬਾਈਨ,ਮਜਦੂਰ ਦੀ ਮੌਤ।

ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਜ਼ਦੀਕੀ ਪਿੰਡ ਲੇਲੇਵਾਲਾ ਵਿਖੇ ਖੇਤ ਵਿੱਚੋਂ ਲੰਘਦੀ ਬਿਜਲੀ ਤਾਰ ਦਾ ਕਰੰਟ ਝੋਨਾ ਕੱਟਦੇ ਸਮੇਂ ਕੰਬਾਈਨ ਵਿੱਚ ਆਉੇਣ ਨਾਲ ਇੱਕ ਗਰੀਬ ਮਜਦੂਰ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਮੋਹਤਬਰਾਂ ਨੇ ਗਰੀਬ ਮਜਦੂਰ ਦੇ ਪਰਿਵਾਰ ਲਈ ਸੂਬਾ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਜਾਣਾਕਾਰੀ ਅਨੁਸਾਰ ਪਿੰਡ ਲੇਲੇਵਾਲਾ ਵਿਖੇ ਇੱਕ ਮਜਦੂਰ ਬਿੱਲੂ ਸਿੰਘ ਕੰਬਾਈਨ ਤੇ ਕੰਮ ਕਰਦਾ ਸੀ ਤਾਂ ਜਦੋ ਉਹ ਖੇਤ ਵਿੱਚੋਂ ਝੋਨਾ ਕੱਟ ਰਿਹਾ ਸੀ ਤਾਂ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਕੰਬਾਈਨ ਨਾਲ ਲੱਗ ਗਈਆਂ ਜਿਸ ਨਾਲ ਕੰਬਾਈਨ ਵਿੱਚ ਕਰੰਟ ਆ ਗਿਆ ਤੇ ਉਕਤ ਮਜਦੂਰ ਕਰੰਟ ਦੀ ਚਪੇਟ ਵਿੱਚ ਆ ਗਿਆ ਜਿਸ ਨੂੰ ਤੁਰੰਤ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਤਾਂ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਮਜਦੂਰ ਦੇ ਵਾਰਡ ਦੇ ਕੌਂਸਲਰ ਅਜੀਜ ਖਾਨ ਨੇ ਦੱਸਿਆ ਕਿ ਮ੍ਰਿਤਕ ਬਿੱਲੂ ਸਿੰਘ ਦੇ ਦੋ ਬੱਚੇ ਅਤੇ ਪਤਨੀ ਹੈ ਜਦੋਂ ਕਿ ਉਸ ਦੇ ਬੁੱਢੇ ਮਾਤਾ ਪਿਤਾ ਲਈ ਵੀ ਬਿੱਲੂ ਸਿੰਘ ਹੀ ਇੱਕੋ ਇੱਕ ਸਹਾਰਾ ਸੀ। ਸਮਾਜ ਸੇਵੀ ਅਤੇ ਮ੍ਰਿਤਕ ਦੇ ਵਾਰਸਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ। ਪੁਲਿਸ ਨੇ 174 ਦੀ ਕਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।