ਸਪੋਰਟਸ ਸਕੂਲ ਘੁੱਦਾ ਦੀ ਰਾਸ਼ਟਰੀ ਖਿਡਾਰਨ ਸੁਖਪ੍ਰੀਤ ਕੌਰ ਚੱਠਾ ਨੇ ਬਾਰ੍ਹਵੀਂ ਜਮਾਤ 'ਚੋਂ ਹਾਸਿਲ ਕੀਤੇ 99.5% ਅੰਕ,ਜੱਦੀ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਮਾਲਵਾ ਵੈੱਲਫੇਅਰ ਕਲੱਬ ਵੱਲੋਂ ਸਨਮਾਨ

ਰਾਮਾਂ ਮੰਡੀ,27 ਜੁਲਾਈ (ਬੁੱਟਰ) ਇੱਥੋਂ ਨੇੜਲੇ ਪਿੰਡ ਬੰਗੀ ਨਿਹਾਲ ਸਿੰਘ ਦੇ ਦੇਵ ਸਿੰਘ ਚੱਠਾ ਅਤੇ ਤੇਜ ਕੌਰ ਚੱਠਾ ਦੀ ਹੋਣਹਾਰ ਪੋਤਰੀ ਅਤੇ ਬਲਵੀਰ ਸਿੰਘ ਗੋਰਾ ਅਤੇ ਪਰਵਿੰਦਰ ਕੌਰ ਚੱਠਾ ਦੀ ਲਾਇਕ ਧੀ ਸੁਖਪ੍ਰੀਤ ਕੌਰ ਨੇ ਬਾਰ੍ਹਵੀਂ ਜਮਾਤ ਵਿੱਚੋਂ 448/450(99.55%) ਅੰਕ ਹਾਸਿਲ ਕਰ ਕੇ ਸਪੋਰਟਸ ਸਕੂਲ ਘੁੱਦਾ ਅਤੇ ਪਿੰਡ ਬੰਗੀ ਨਿਹਾਲ ਸਿੰਘ ਦੇ ਨਾਂ ਨੂੰ ਚਾਰ ਚੰਨ ਲਾ ਦਿੱਤੇ ਹਨ।ਪਿਛਲੇ ਚਾਰ ਸਾਲਾਂ ਤੋਂ ਸਪੋਰਟਸ ਸਕੂਲ ਘੁੱਦਾ ਲਈ ਰੈਸਲਿੰਗ ਕਰਨ ਵਾਲੀ ਸੁਖਪ੍ਰੀਤ ਕੌਰ ਨੇ ਜਿਲ੍ਹਾ ਅਤੇ ਰਾਜ ਪੱਧਰ 'ਤੇ ਬਿਹਤਰ ਪ੍ਰਦਰਸ਼ਨ ਕਰ ਕੇ ਅਨੇਕਾਂ ਮਾਣ-ਸਨਮਾਨ ਹਾਸਿਲ ਕੀਤੇ ਹਨ।ਉਸ ਨੇ 65 ਕਿਲੋ ਭਾਰ ਵਰਗ 'ਚ ਰਾਸ਼ਟਰੀ ਸਕੂਲੀ ਖੇਡਾਂ 'ਚੋਂ ਬਰਾਊਨਜ ਮੈਡਲ ਹਾਸਿਲ ਕਰ ਕੇ ਆਪਣੀ ਖੇਡ ਕਾਬਲੀਅਤ ਦਾ ਲੋਹਾ ਮਨਵਾਇਆ ਹੈ।ਮਾਲਵਾ ਵੈੱਲਫੇਅਰ ਕਲੱਬ ਨੇ ਸੁਖਪ੍ਰੀਤ ਕੌਰ ਦਾ ਉਸ ਦੇ ਘਰ ਉਚੇਚੇ ਤੌਰ 'ਤੇ ਜਾ ਕੇ ਸਨਮਾਨ ਕੀਤਾ।ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਸ਼ੁਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸੁਖਪ੍ਰੀਤ ਕੌਰ ਦੇ ਖੇਡਾਂ ਅਤੇ ਅਕਾਦਮਿਕ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਾਰੇ ਨਗਰ ਨੂੰ ਅਥਾਹ ਫਖ਼ਰ ਮਹਿਸੂਸ ਹੋ ਰਿਹਾ ਹੈ। ਚੱਠਾ ਪਰਿਵਾਰ ਵੱਲੋਂ ਦੇਵ ਸਿੰਘ ਚੱਠਾ ਅਤੇ ਬਲਵੀਰ ਸਿੰਘ ਗੋਰਾ ਨੇ ਸਪੋਰਟਸ ਸਕੂਲ਼ ਘੁੱਦਾ ਦੇ ਪ੍ਰਿੰਸੀਪਲ ਰਮਨਦੀਪ ਸਿੰਘ ਗਿੱਲ ਸਮੇਤ ਸਾਰੇ ਸਟਾਫ ਅਤੇ ਮਾਲਵਾ ਵੈੱਲਫੇਅਰ ਕਲੱਬ ਦਾ ਧੰਨਵਾਦ ਕੀਤਾ।ਜ਼ਿਕਰਯੋਗ ਹੈ ਕਿ ਬਾਰ੍ਹਵੀਂ ਜਮਾਤ 'ਚੋਂ ਸ਼ਾਨਦਾਰ ਅੰਕ ਹਾਸਿਲ ਕਰਨ ਵਾਲ਼ੀ ਸੁਖਪ੍ਰੀਤ ਕੌਰ 'ਤੇ ਚੱਠਾ ਪਰਿਵਾਰ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀਡੀਓ ਕਾਲ ਕਰ ਕੇ ਅਤੇ ਸਪੋਰਟਸ ਸਕੂਲ ਘੁੱਦਾ ਦੇ ਪ੍ਰਿੰਸੀਪਲ ਰਮਨਦੀਪ ਸਿੰਘ ਗਿੱਲ ,ਕੋਚ ਅਬਦੁਲ ਸਿਤਾਰ ਅਤੇ ਸਮੁੱਚੇ ਸਟਾਫ਼ ਨੇ ਵਧਾਈਆਂ ਦਿੱਤੀਆਂ ਹਨ।ਕਲੱਬ ਵੱਲੋਂ ਸੁਖਪ੍ਰੀਤ ਦੇ ਸਨਮਾਨ ਮੌਕੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਨੰਬਰਦਾਰ ਗੁਲਾਬ ਸਿੰਘ ਸਿੱਧੂ,ਤਰਸੇਮ ਸਿੰਘ ਬੁੱਟਰ,ਮਨਪ੍ਰੀਤ ਸਿੰਘ ਬੁੱਟਰ,ਗਗਨਦੀਪ ਸਿੰਘ ਸਿੱਧੂ, ਸੁਖਮੰਦਰ ਸਿੰਘ ਬੁੱਟਰ,ਜਸਕਰਨ ਸਿੰਘ ਬੁੱਟਰ,ਮੱਖਣ ਸਿੰਘ ਨਿੱਕਾ,ਬੱਬੂ ਸੇਠ,ਰਾਸ਼ਟਰੀ ਖਿਡਾਰੀ ਸੁਖਵਿੰਦਰ ਸਿੰਘ ਮਿਲਖਾ ਆਦਿ ਹਾਜ਼ਰ ਸਨ।