23 ਲੱਖ ਰੁਪੈ ਦੀ ਲਾਗਤ ਨਾਲ ਸੜਕ ਤੇ ਪ੍ਰੀਮਿਕਸ ਪੁਆਉਣ ਦਾ ਕੰਮ ਸ਼ੁਰੂ

ਧੂਰੀ,15 ਅਕਤੂਬਰ (ਮਹੇਸ਼ ਜਿੰਦਲ) ਅੱਜ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਦੇ ਦੌਲਤਪੁਰ ਰੋਡ ਤੇ ਸਥਿਤ ਖਸਤਾ ਹਾਲਤ ਸੜਕ ਤੇ 23 ਲੱਖ ਰੁਪੈ ਦੀ ਲਾਗਤ ਨਾਲ ਪੀ੍ਰਮਿਕਸ ਪੁਆਉਣ ਦੀ ਸ਼ੁਰੂਆਤ ਕਰਦਿਆਂ ਮੁੜ ਆਪਣੀ ਵਚਨਬੱਧਤਾ ਪ੍ਰਗਟਾਈ ਕਿ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਮੁਕੰਮਲ ਕੀਤਾ ਜਾਵੇਗਾ ਅਤੇ ਸ਼ਹਿਰ ਵਿੱਚ 100 ਫੀਸਦੀ ਸੀਵਰੇਜ ਅਤੇ ਵਾਟਰ ਸਪਲਈ ਪੈਣ ਤੋਂ ਬਾਅਦ ਕੋਈ ਵੀ ਸੜਕ ਅਤੇ ਗਲੀ ਟੁੱਟੀ ਨਹੀਂ ਰਹੇਗੀ। ਉਨਾਂ ਕਿਹਾ ਕਿ ਇਸਤੋਂ ਪਹਿਲਾਂ ਹਲਕੇ ਦੀ ਬੇਨੜਾ-ਮਾਨਵਾਲਾ ਅਤੇ ਸਮੁੰਦਗੜ ਛੰਨਾ ਵਾਲੀ ਸੜਕ ਤੇ ਪੀ੍ਰ੍ਰਮਿਕਸ ਪੁਆਈ ਜਾ ਚੁੱਕੀ ਹੈ ਅਤੇ ਰਹਿੰਦੀਆਂ ਸੜਕਾਂ ਦੀ ਜਲਦੀ ਹੀ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਇਕਬਾਲ ਸਿੰਘ ਜੇ.ਈ, ਗੁਰਬਾਜ ਸਿੰਘ, ਹਨੀ ਤੂਰ, ਸਰਪੰਚ ਹਰਦੀਪ ਸਿੰਘ ਦੌਲਤਪੁਰ,ਗੁਰਤੇਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਤਵੰਤੇ ਹਾਜਰ ਸਨ।