ਕਿਸਾਨਾਂ ਨੇ ਸਰਕਾਰ ਦੇ ਪੁਤਲੇ ਫੂਕੇ ਅਤੇ ਨਾਅਰੇਬਾਜ਼ੀ ਕੀਤੀ

ਧੂਰੀ,1 ਜੂਨ (ਮਹੇਸ਼ ਜਿੰਦਲ) ਅੱਜ ਜਦੋਂ ਦੇਸ਼ ਭਰ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ ਉਸ ਵੇਲੇ ਕਰੋਨਾ ਪਾਜ਼ੇਟਿਵ ਅਤੇ ਸ਼ੱਕੀ ਮਰੀਜ਼ਾਂ ਨੂੰ ਇਲਾਜ ਕਰਨ ਦੀ ਬਜਾਏ ਘਰਾਂ ਨੂੰ ਤੋਰਿਆ ਜਾ ਰਿਹਾ ਹੈ । ਇਸ ਤਰ੍ਹਾਂ ਖਤਰਾ ਹੋਰ ਵਧ ਸਕਦਾ ਹੈ ਇਸ ਗੱਲ ਦਾ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਪਿੰਡ ਪੁੰਨਾਵਾਲ ਵਿਖੇ ਹਰਬੰਸ ਸਿੰਘ ਲੱਡਾ ਸਕੱਤਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਪੁਤਲਾ ਫੂਕਿਆ ਗਿਆ । ਇਸ ਮੌਕੇ ਉਨ੍ਹਾਂ ਕਿਹਾ ਸਰਕਾਰ ਨੂੰ ਪੀੜਤ ਅਤੇ ਸ਼ੱਕੀ ਮਰੀਜ਼ਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਰੱਖਿਆ ਜਾਵੇ ਅਤੇ ਸ਼ੱਕੀ ਮਰੀਜ਼ਾਂ ਨੂੰ ਇਕਾਂਤਵਾਸ ਕੇਂਦਰਾਂ ਵਿੱਚ ਪੂਰੀਆਂ ਸਹੂਲਤਾਂ ਦੇ ਰੱਖਿਆ ਜਾਵੇ ਤਾਂ ਜੋ ਬਿਮਾਰੀ ਤੋਂ ਬਚਿਆ ਜਾ ਸਕੇ ਮਰੀਜ਼ਾਂ ਨੂੰ ਘਰਾਂ ਨੂੰ ਭੇਜਣ ਨਾਲ ਖਤਰਾ ਹੋਰ ਵਧ ਸਕਦਾ ਹੈ । ਉਨ੍ਹਾਂ ਅੱਗੇ ਕਿਹਾ ਕਿ ਪਿੰਡ ਭਸੌੜ, ਬੇਨੜਾ ਵਿੱਚ ਵੀ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪੁਤਲੇ ਫੂਕੇ ਜਾਣਗੇ । ਇਸ ਮੌਕੇ ਰਾਮ ਸਿੰਘ ਕਕੱੜਵਾਲ, ਮਹਿੰਦਰ ਸਿੰਘ ਭਸੌੜ, ਜਸਪਾਲ ਸਿੰਘ ਪੇਧਨੀ, ਹਰਦੇਵ ਸਿੰਘ ਲੱਡਾ, ਗੁਰਤੇਜ ਸਿੰਘ ਪੁੰਨਾਵਾਲ, ਹਰੀ ਸਿੰਘ ਬਮਾਲ ਅਤੇ ਮਨਜੀਤ ਸਿੰਘ ਜਹਾਂਗੀਰ ਪ੍ਰੈਸ ਸਕੱਤਰ ਨੇ ਵੀ ਸੰਬੋਧਨ ਕੀਤਾ ।ਤਸਵੀਰ _ ਪਿੰਡ ਪੁੰਨਾਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਪੰਜਾਬ ਸਰਕਾਰ ਦਾ ਪੁਤਲਾ ਫੂਕਦੇ ਹੋਏ ।