ਭਾਜਪਾ ਪੰਜਾਬ 'ਚ ਇਕ ਮਜਬੂਤ ਪਾਰਟੀ ਦੇ ਤੌਰ 'ਤੇ ਉਭਰੇਗੀ : ਵਿਨੋਦ ਬੈਕਟਰ (ਬਿੱਲਾ)

4,ਮਈ ਦੋਰਾਹਾ(ਅਮਰੀਸ਼ ਆਨੰਦ)2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਬਹੁਤ ਵੱਡੀ ਪਾਰਟੀ ਤਾਕਤ ਦੇ ਤੌਰ ਕੇ ਉਭਰ ਕੇ ਸਾਹਮਣੇ ਆਵੇਗੀ।ਇਹ ਵਿਚਾਰ ਸੀਨੀਅਰ ਤੇ ਟਕਸਾਲੀ ਭਾਜਪਾ ਆਗੂ ਸਾਬਕਾ ਮੰਡਲ ਪ੍ਰਧਾਨ ਵਿਨੋਦ ਬੈਕਟਰ (ਬਿੱਲਾ)ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਭਾਜਪਾ ਦੇਸ਼ ਦੀ ਹੀ ਨਹੀਂ,ਬਲਕਿ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਹੈ।ਉਨਾਂ੍ਹਕਿਹਾ ਕਿ ਨਰਿੰਦਰ ਮੋਦੀ 2015 ਤੋਂ ਦੇਸ਼ ਦੇ ਲੋਕਾਂ ਨੂੰ ਨਵੀਂ-ਨਵੀਂ ਯੋਜਣਾ ਬਣਾ ਕੇ ਭੇਜ ਰਹੇ ਹਨ।ਉਨਾਂ੍ਹ ਕਿਹਾ ਕਿ ਅੱਜ ਦੇਸ਼ ਦਾ ਗਰੀਬ ਵਰਗ ਜਿਸਨੂੰ ਪਿਛਲੇ 70 ਸਾਲਾਂ ਤੋਂ ਕੇਂਦਰ ਦੀ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਸੀ, ਅੱਜ ਉਨਾਂ੍ਹ ਲੋਕਾਂ ਨੂੰ ਵੀ ਜ਼ਮੀਨੀ ਪੱਧਰ ਤੇ ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਲੈ ਰਹੇ ਹਨ।ਉਨਾਂ੍ਹਕਿਹਾ ਕਿ ਅੌਰਤਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੌਣੇ ਦੋ ਲੱਖ ਰੁਪਏ,ਕੱਚੇ ਮਕਾਨਾਂ ਨੂੰ ਪੱਕੇ ਬਣਾਉਣ,ਪੂਰੇ ਦੇਸ਼ ਵਿਚ ਮੁਫਤ ਪਖਾਨੇ,ਗਰੀਬਾਂ ਨੂੰ ਮੁਫਤ ਅਨਾਜ ਯੋਜਨਾ ਦੇ ਇਲਾਵਾ ਹਰ ਵਰਗ ਦੇ ਲੋਕਾਂ ਨੂੰ ਲੋੜ ਦੇ ਅਨੁਸਾਰ ਯੋਜਨਾਵਾਂ ਬਣਾ ਕੇ ਪਹੁੰਚਾਇਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਦੀ ਸਕੀਮਾਂ ਦਾ ਲਾਭ ਪਾਰਤਰੀਆ ਦੇ ਸਿੱਧੇ ਬੈਂਕ ਖਾਤੇ ਵਿਚ ਮਿਲ ਰਿਹਾ ਹੈ।ਉਹਨਾਂ ਕਿਹਾ ਕਿ ਅੱਜ ਪੂਰੇ ਦੇਸ਼ ਵਿਚ ਲੋਕ ਭਾਜਪਾ ਦੇ ਨਾਲ ਜੁੜ ਰਹੇ ਹਨ ਅਤੇ ਪੰਜਾਬ ਵਿਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਠੀਕ ਕਰਨ ਲਈ ਅਤੇ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਕਰਨ ਲਈ ਪੰਜਾਬ ਵਿਚ ਭਾਜਪਾ ਦੀ ਸਰਕਾਰ ਲਿਆਉਣਾ ਜਰੂਰੀ ਹੈ.