ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਲਵੇ : ਵਿਕਾਸ ਧੀਰ (ਵਿੱਕੀ)
- ਪੰਜਾਬ
- 15 Dec,2020
15,ਦਸੰਬਰਅਮਰੀਸ਼ ਆਨੰਦ,(ਸਰਹਿੰਦ /ਨਾਭਾ)ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸਤਰੀ ਨੇ ਦੇਸ਼ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ, ਕਿਉਂਕਿ ਜਵਾਨ ਸਰਹੱਦਾਂ ਤੇ ਦੇਸ ਦੀ ਰਾਖੀ ਕਰਦੇ ਹਨ ਤਾਂ ਹੀ ਦੇਸ਼ ਦੀ ਆਮ ਜਨਤਾ ਸੁਰੱਖਿਅਤ ਹੈ ਇਸੇ ਤਰਾਂ ਕਿਸਾਨ ਦੇਸ਼ ਵਾਸੀਆਂ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ। ਜੇਕਰ ਜਵਾਨ ਸਰਹੱਦ ਦੀ ਰਾਖੀ ਨਹੀਂ ਕਰੇਗਾ ਤਾਂ ਦੇਸ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ ਇਸੀ ਤਰਾਂ ਜੇ ਕਿਸਾਨ ਅਨਾਜ ਨਹੀਂ ਪੈਦਾ ਕਰੇਗਾ ਤਾਂ ਦੇਸ ਅੰਦਰ ਭੁਖਮਰੀ ਦਾ ਖਤਰਾ ਪੈਦਾ ਹੋ ਸਕਦਾ ਹੈ ਜਿਸ ਕਰਕੇ ਕਿਸਾਨ ਤੇ ਥੋਪੇ ਗਏ ਕਾਲੇ ਕਾਨੂੰਨ ਕੇਂਦਰ ਸਰਕਾਰ ਵਾਪਸ ਲਵੇ ਇਨਾਂ ਵਿਚਾਰਾ ਪ੍ਰਗਟਾਵਾਂ ਉੱਘੇ ਸਮਾਜ ਸੇਵਕ ਤੇ ਯੂਥ ਕਾਂਗਰਸੀ ਆਗੂ ਵਿਕਾਸ ਧੀਰ (ਵਿੱਕੀ) ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਕਹੇ, ਓਹਨਾ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਜਿੱਥੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ,ਉਥੇ ਸਰਬ ਪਾਰਟੀ ਮੀਟਿੰਗ ਬੁਲਾ ਕੇ ਇਸ ਦਾ ਸਾਰਥਕ ਹੱਲ ਕੱਢਣਾ ਚਾਹੀਦਾ ਹੈ ਤਾਂ ਕਿ ਦੇਸ਼ ਅੰਦਰ ਮਾਹੌਲ ਨੂੰ ਸਾਂਤ ਕੀਤਾ ਜਾ ਸਕੇ ਕੇਂਦਰ ਨੂੰ ਆਪਣੀ ਜੰਿਮੇਵਾਰੀ ਨਿਭਾਉਣੀ ਚਾਹੀਦੀ ਹੈ .
Posted By:
Amrish Kumar Anand