7,ਨਵੰਬਰ ਦੋਰਾਹਾ ( ਅਮਰੀਸ਼ ਆਨੰਦ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਹੱਕ ਚ ਦਿੱਲੀ ਮੋਰਚੇ ਦੇ ਸਮਰਥਨ ਚ ਦੇਸ਼ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਵਪਾਰ ਜਥੇਬੰਦੀਆਂ ਤੇ ਕਿਸਾਨ ਹਿਤੈਸ਼ੀ ਵਰਗ ਵਲੋਂ ਸਮਰਥਨ ਦੇਸ਼ ਵਿਦੇਸ਼ ਤੋਂ ਮਿਲ ਰਿਹਾ ਹੈ.ਇਸ ਸੰਘਰਸ਼ ਦੀ ਹੋਰ ਮਜਬੂਤੀ ਲਈ ਅੱਜ ਆਲ ਟ੍ਰੇਡ ਯੂਨੀਅਨਦੋਰਾਹਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬੌਬੀ ਤਿਵਾੜੀ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿਚ ਕਿਸਾਨ ਜਥੇਬੰਦੀਆਂ ਵਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਕੀਤੇ ਐਲਾਨ ਦਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ, ਜਿਸਦੇ ਤਹਿਤ ਕਿਸਾਨ ਭਰਾਵਾਂ ਦੇ ਹੱਕ ਵਿਚ ਦੋਰਾਹਾ ਸ਼ਹਿਰ ਦੀਆ ਸਾਰੀਆਂ ਦੁਕਾਨਾਂ 8 ਦਸੰਬਰ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ.ਇਸ ਮੀਟਿੰਗ ਵਿਚ ਪ੍ਰੀਤਮ ਸਿੰਘ ਜੱਗੀ,ਦਲਜੀਤ ਸਿੰਘ ਪੱਪੂ, ਜਨਦੀਪ ਕੌਸ਼ਲ, ਸਤਿੰਦਰਪਾਲ ਸ਼ੁਕਲਾ,ਨਿਰਦੋਸ਼ ਕੁਮਾਰ ਨੌਸ਼ਾ, ਅਵਤਾਰ ਮਠਾੜੂ, ਅਨਿਲ ਭਨੋਟ,ਭੂਸ਼ਨ ਸ਼ਰਮਾ ,ਕੇਸ਼ਵਾ ਨੰਦ, ਵਿਨੀਤ ਮਕੋਲ,ਵਿਨੋਦ ਸੇਠੀ ਅਨੀਸ਼ ਅਬਲਿਸ਼ ਤੋਂ ਇਲਾਵਾ ਵੱਖ ਵੱਖ ਵਪਾਰਕ ਸੰਸਥਾਵਾਂ ਦੇ ਨੁਮਾਇੰਦੇ ਮੋਜੂਦ ਸਨ.